ਫ਼ਿਰੋਜ਼ਪੁਰ (15 ਦਸੰਬਰ, 2014): ਪਾਕਿਸਤਾਨ ਸਥਿਤ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਨੂੰ ਭ੍ਰਿਸ਼ਟ ਮਹੰਤ ਨਰੈਣੂ ਤੋਂ ਅਜ਼ਾਦ ਕਰਵਾਉਣ ਸਮੇਂ ਵਾਪਰੇ ਸਾਕਾ ਨਨਕਾਣਾ ਸਾਹਿਬ, ਜਿਸ ਵਿੱਚ 150 ਤੋਂ ਜਿਆਦਾ ਸਿੱਖ ਮਹੰਤ ਦੇ ਗੁਡਿਆਂ ਨੇ ਸਹੀਦ ਕਰ ਦਿੱਤੇ ਸਨ। ਸੰਨ੍ਹ 1921 ਵਿਚ ਵਾਪਰੇ ਇਸ ਦੁਖਾਂਤ ਨੂੰ ਫਿਲਮ ਦੇ ਪਰਦੇ ‘ਤੇ ਰੂਪਮਾਨ ਕੀਤਾ ਜਾ ਰਿਹਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਫ਼ਿਲਮ ਲਈ ਵੱਖ-ਵੱਖ ਸਥਾਨ ਵੇਖਣ ਪੁੱਜੇ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਨੇ ਕੀਤਾ ।
ਉਨ੍ਹਾਂ ਕਿਹਾ ਕਿ ਫ਼ਿਲਮ ਦੀ ਕਹਾਣੀ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ, ਜਿਸ ਲਈ ਫਗਵਾੜਾ ‘ਚ 5 ਏਕੜ ਜ਼ਮੀਨ ਵਿਚ ਨਨਕਾਣਾ ਸਾਹਿਬ ਦਾ ਸੈਟ ਲਗਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਫ਼ਿਲਮ ਦੇ ਨਿਰਮਾਤਾ ਸੁਖਬੀਰ ਸੰਧਰ, ਸਹਾਇਕ ਨਿਰਦੇਸ਼ਕ ਤਰਲੋਚਨ ਸਿੰਘ ਖਰੋੜ, ਕਲਾ ਨਿਰਦੇਸਕ ਸੁਨੀਲ ਪੰਡਤ ਹਨ।
ਫ਼ਿਲਮ ਦੀ ਸ਼ੂਟਿੰਗ ਫਰਵਰੀ ਦੇ ਆਖ਼ਰੀ ਹਫਤੇ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ ਇਹ ਫ਼ਿਲਮ ਰਲੀਜ਼ ਕੀਤੀ ਜਾਵੇਗੀ । ਜਗਮੀਤ ਸਮੁੰਦਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਰਾਈਜ਼ ਆਫ਼ ਖਾਲਸਾ ਅਤੇ ਸ਼ਹੀਦੀਆਂ ਵਰਗੀਆਂ ਐਵਾਰਡਡ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ ।