Site icon Sikh Siyasat News

ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਦੋ ਸਾਲਾਂ ਲਈ ਪਟਕਾ ਬੰਨ ਕੇ ਖੇਡਣ ਦੀ ਦਿੱਤੀ ਆਰਜ਼ੀ ਇਜ਼ਾਜਤ

ਨਵੀਂ ਦਿੱਲੀ (17 ਸਤੰਬਰ, 2014): ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਨਾ ਖੇਡਣ ਦੇਣ ਵਿਰੁੱਧ ਉੱਠੀਆਂ ਅਵਾਜ਼ਾ ਦੇ ਮੱਦੇਨਜ਼ਰ ਫੀਬਾ ਨੇ ਟਰਾਇਲ ਦੇ ਤੌਰ ‘ਤੇ ਦੋ ਸਾਲਾਂ ਲਈ ਸਿੱਖ ਖਿਡਾਰੀਆਂ ਨੂੰ ਪਟਕਾ ਬੰਨ ਕੇ ਖੇਡਣ ਦੀ ਆਰਜ਼ੀ ਇਜ਼ਾਜ਼ਤ ਦਿੱਤੀ ਹੇ।

ਫੀਬਾ ਵੱਲੋਂ ਸਰਕੂਲਰ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਸਿੱਖਾਂ ਤੇ ਮੁਸਲਿਮ ਖਿਡਾਰੀਆਂ ਦੇ ਹੱਕ ‘ਚ ਵੱਡੀ ਗਿਣਤੀ ‘ਚ ਉਠ ਰਹੀਆਂ ਆਵਾਜਾਂ ਦੇ ਮੱਦੇਨਜ਼ਰ ਪਟਕਾ ਬੰਨ ਕੇ ਖੇਡਨ ‘ਤੇ ਲਾਈ ਪਾਬੰਦੀ ਨੂੰ 2 ਵਰ੍ਹੇ ਤੱਕ ਲਈ ਟਾਲ ਦਿੱਤਾ ਗਿਆ ਹੈ।


ਉਕਤ ਮਸਲੇ ਬਾਰੇ ਕਾਫੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਹੀ ਪਟਕਾ ਬੰਨ ਕੇ ਖੇਡਨ ਦੀ ਪਾਬੰਦੀ ਨੂੰ ਟਾਲਿਆ ਗਿਆ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਚੀਨ ਸ਼ਹਿਰ ਦੇ ਬੁਹਾਨ ਵਿਖੇ 23ਵੀਂ ਫੀਬਾ ਏਸ਼ੀਆ ਅੰਡਰ ਬਾਸਕਿਟ ਬਾਲ ਚੈਂਪੀਅਨਸ਼ਿਪ ‘ਚ ਭਾਰਤੀ ਸਿੱਖ ਖਿਡਾਰੀ ਨੂੰ ਸਿਰ ਤੋਂ ਪਟਕਾ ਉਤਰਵਾ ਕੇ ਖੇਡਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਦੇਸ਼ ਵਿਦੇਸ਼ ਦੇ ਸਿੱਖਾਂ ਵੱਲੋਂ ਭਾਰੀ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version