ਅਮਰੀਕੀ ਜੇਲ ਵਿੱਚ ਬੰਦ ਭੁੱਖ ਹੜਤਾਲੀ ਸਿੱਖ ਹੋਏ ਰਿਹਾਅ

ਵਿਦੇਸ਼

ਅਮਰੀਕਾ ਵਿੱਚ ਸ਼ਰਨ ਮੰਗਣ ਵਾਲੇ 20 ਭੁੱਖ ਹੜਤਾਲੀ ਸਿੱਖ ਰਿਹਾਅ

By ਸਿੱਖ ਸਿਆਸਤ ਬਿਊਰੋ

August 14, 2015

ਵਾਸ਼ਿੰਗਟਨ (13 ਅਗਸਤ , 2015): ਅਮਰੀਕਾ ਵਿੱਚ ਸ਼ਰਨ ਮੰਗਣ ਵਾਲੇ ਉਨ੍ਹਾਂ 22 ਸਿੱਖਾਂ ਵਿਚੋਂ 20 ਜਣਿਆਂ ਨੂੰ ਰਿਹਾਅ ਕਰ ਦਿੱਤਾ ਹੈ ਜੋ ਇਮੀਗਰੇਸ਼ਨ ਵਿਭਾਗ ਦੇ ਮਾੜੇ ਵਿਵਹਾਰ ਕਾਰਨ ਪਿਛਲੇ ਦੋ ਹਫਤਿਆਂ ਤੋਂ ਵਧੇਰੇ ਸਮੇਂ ਤੋਂ ਜੇਲ੍ਹ ਵਿਚ ਭੁੱਖ ਹੜਤਾਲ ‘ਤੇ ਬੈਠੇ ਸਨ ।

ਸ਼ਰਨ ਮੰਗਣ ਵਾਲੇ ਇਹ 20 ਸਿੱਖ 6 ਮਹੀਨਿਆਂ ਦੇ ਜ਼ਿਆਦਾ ਸਮੇਂ ਤੱਕ ਭਾਰਤ ਤੋਂ ਵੱਖ-ਵੱਖ ਮੁਲਕਾਂ ਦੀ ਯਾਤਰਾ ਕਰਦਿਆਂ ਪੈਦਲ ਟੈਕਸਾਸ ਦੀ ਸਰਹੱਦ ‘ਤੇ ਪੁੱਜੇ ਸਨ । ਇਸ ਤੋਂ ਬਾਅਦ ਇਹ ਲੋਕ ਆਈ. ਸੀ. ਈ. (ਇਮੀਗਰੇਸ਼ਨ ਐਾਡ ਕਸਟਮਜ਼ ਐਨਫੋਰਸਮੈਂਟ) ਦੇ ਉਸ ਫ਼ੈਸਲੇ ਖਿਲਾਫ਼ 25 ਜੁਲਾਈ ਨੂੰ ਹੜਤਾਲ ‘ਤੇ ਚਲੇ ਗਏ ਸਨ ਜਿਸ ਦੇ ਤਹਿਤ ਉਨ੍ਹਾਂ ਨੂੰ ਬਾਂਡ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ । ਇਨ੍ਹਾਂ ਦੇ ਵਿਰੋਧ ਦਾ ਕਾਰਨ ਇਮੀਗਰੇਸ਼ਨ ਜੱਜ ਰੈਕਸ ਫੋਰਡ ਦੀ ਉਹ ਨੀਤੀ ਵੀ ਹੈ, ਜਿਸ ਦੇ ਤਹਿਤ ਇਮੀਗਰੇਸ਼ਨ ਸਬੰਧੀ ਮਾਮਲਿਆਂ ਵਿਚ ਹਿਰਾਸਤ ਵਿਚ ਲਏ ਗਏ ਉਨ੍ਹਾਂ ਲੋਕਾਂ ਨੂੰ ‘ਗਰਾਂਟ ਬਾਂਡ’ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਰਿਸ਼ਤੇਦਾਰ ਅਮਰੀਕਾ ਵਿਚ ਨਹੀਂ ਹਨ ।

ਨਾਰਥ ਅਮਰੀਕਨ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਕਿਹਾ ਕਿ ਮਿਯਾਮੀ ਸਥਿਤ ਇਕ ਗੁਰਦੁਆਰੇ ਦੇ ਹੈੱਡ ਗਰੰਥੀ ਇਨ੍ਹਾਂ ਲੋਕਾਂ ਨੂੰ ਦੱਖਣੀ ਫਲੋਰੀਡਾ ਦੇ ਹਿਰਾਸਤ ਕੇਂਦਰ ਤੋਂ ਆਪਣੇ ਨਾਲ ਲੈ ਗਏ । ਉਹ ਨਿਯਮਤ ਰੂਪ ਵਿਚ ਅਧਿਕਾਰੀਆਂ ਦੇ ਸੰਪਰਕ ਵਿਚ ਸਨ ਤੇ ਇਨ੍ਹਾਂ ਸਿੱਖਾਂ ਦੀ ਰਿਹਾਈ ਲਈ ਵੱਡੀ ਭੂਮਿਕਾ ਨਿਭਾਈ ।

ਚਾਹਲ ਨੇ ਕਿਹਾ ਕਿ ਭਾਵੇਂ ਇਨ੍ਹਾਂ ਨੂੰ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਇਮੀਗਰੇਸ਼ਨ ਦਰਜਾ ਮਿਲ ਜਾਣ ਦੇ ਬਾਅਦ ਵੀ ਅਮਰੀਕਾ ਵਿਚ ਇਨ੍ਹਾਂ ਦਾ ਭਵਿੱਖ ਅਨਿਸਚਿਤਤਾ ਨਾਲ ਭਰਿਆ ਹੈ । ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਆਫ ਫਲੋਰੀਡਾ ਦੀ ਸਟਾਫ ਅਟਾਰਨੀ ਸ਼ਾਲਿਨੀ ਅਗਰਵਾਲ ਨੇ ਪਿਛਲੇ ਹਫ਼ਤੇ ਆਈ.ਸੀ.ਆਈ. ਨੂੰ ਚਿੱਠੀ ਲਿਖ ਕੇ ਇਨ੍ਹਾਂ ਲੋਕਾਂ ਦੀ ਰਿਹਾਈ ਦੀ ਮੰਗ ਕੀਤੀ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: