ਖੇਤੀ ਐਕਟ ਸਬੰਧੀ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਵਿਆਪਕ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸਿਆਸੀ ਧਿਰਾਂ ਆਪਣੇ ਸਿਆਸੀ ਲਾਹੇ ਲਈ ਕਿਸਾਨਾਂ ਦੁਆਰਾ ਸ਼ੁਰੂ ਕੀਤੇ ਅੰਦੋਲਨ ਦਾ ਹਿੱਸਾ ਬਣ ਕੇ ਸ਼ਮੂਲੀਅਤ ਕਰ ਰਹੀਆ ਹਨ।
ਖੇਤੀ ਬਿੱਲਾਂ ਦੇ ਮਾਮਲੇ ਉੱਤੇ ਉੱਠੇ ਇਸ ਉਭਾਰ ਵਿਚ ਸਮਾਜ ਦੇ ਵੱਖ-ਵੱਖ ਹਿੱਸਿਆਂ ਵੱਲੋਂ ਭਰਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ। ਇਸ ਮਾਮਲੇ ਤੇ ਅਦਾਰਾ ਸਿੱਖ ਸਿਆਸਤ ਵੱਲੋਂ ਰਾਜਨੀਤਿਕ ਵਿਸ਼ਲੇਸ਼ਕ ਭਾਈ ਅਜਮੇਰ ਸਿੰਘ ਨਾਲ ਖਾਸ ਗੱਲਬਾਤ ਕੀਤੀ ਗਈ। ਭਾਈ ਅਜਮੇਰ ਸਿੰਘ ਨੇ ਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਖੇਤੀ ਕਾਨੂੰਨਾਂ ਦੇ ਮਾਮਲੇ ਤੇ ਕਿਸਾਨੀ ਉਭਾਰ ਦਾ ਕੀ ਨਤੀਜਾ ਨਿੱਕਲੇਗਾ?, ਇਸ ਮਾਮਲੇ ਦੀ ਵਿਸ਼ੇਸ਼ਤਾ ਦੀ ਕੀ ਹੈ?, ਇਸ ਦੀ ਅਹਿਮੀਅਤ ਕੀ ਹੈ? ਅਤੇ ਇਸ ਸੰਘਰਸ਼ ਦੀਆਂ ਚਣੌਤੀਆਂ ਤੇ ਸੰਭਾਵਨਾਵਾਂ ਕੀ ਹਨ? ਵਿਸ਼ਿਆ ਤੇ ਆਪਣੇ ਪੱਖ ਰੱਖੇ।
ਇੱਥੇ ਅਸੀ ਉਹਨਾਂ ਨਾਲ ਕੀਤੀ ਗੱਲਬਾਤ ਸਰੋਤਿਆਂ ਲਈ ਸਾਂਝੀ ਕਰ ਰਹੇ ਹਾਂ।