ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਵਾਹ ਦੇ ਪ੍ਰਸਾਰਣ ਦੇ ਮਸਲੇ ਦਾ ਸੱਚੋ-ਸੱਚ ਬਿਆਨ ਕਰਦਾ ਇਕ ਅਹਿਮ ਲੇਖਾ ਸੰਗਤ ਦੇ ਸਨਮੁਖ ਜਾਰੀ ਕਰ ਦਿੱਤਾ ਗਿਆ ਹੈ ਜਿਸ ਵਿਚ ਦਰਸਾਇਆ ਗਿਆ ਹੈ ਕਿ ਕਿਵੇਂ ਇਕ ਖਾਸ ਪਰਿਵਾਰ ਦੇ ਚੈਨਲ ਦੀ ਇਸ ਪ੍ਰਸਾਰਣ ਉੱਤੇ ਅਜਾਰੇਦਾਰੀ ਸਥਾਪਤ ਕੀਤੀ ਗਈ ਅਤੇ ਸਿੱਖ ਜਗਤ ਦੇ ਸਾਂਝੇ ਸਰੋਕਾਰਾਂ ਦੀ ਬਲੀ ਲਈ ਗਈ। ਇਹ ਜਾਂਚ ਲੇਖਾ ਪੀ.ਟੀ.ਸੀ ਦੀ ਮਾਲਕੀ ਉੱਤੇ ਪਾਏ ਗਏ ਸਾਰੇ ਕਾਰਪੋਰੇਟੀ ਪਰਦੇ ਚੁੱਕ ਕੇ ਇਸ ਦੇ ਅਸਲ ਮਾਲਕਾਂ ਦੇ ਨਾਮ ਉਜਾਗਰ ਕਰਦਾ ਹੈ। ਪ੍ਰਸਾਰਣ ਮਾਮਲੇ ਵਿਚ ਗੁਰਮਤਿ ਸਿਧਾਂਤ, ਕਾਨੂੰਨੀ ਅਤੇ ਵਿਤੀ ਪੱਧਰ ਉੱਤੇ ਹੋਈਆਂ ਬੇਨਿਯਮੀਆਂ ਨੂੰ ੳਜਾਗਰ ਕਰਦਾ ਹੈ ਅਤੇ ਭਵਿੱਖ ਲਈ ਕਿਸੇ ਵੀ ਅਦਾਰੇ ਦੀ ਅਜਾਰੇਦਾਰੀ ਖਤਮ ਕਰਕੇ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿਚ ਇਕ ਨਿਸ਼ਕਾਮ, ਸਰਬ-ਸਾਂਝਾ ਅਤੇ ਸੰਗਤੀ ਜੁਗਤ ਵਾਲਾ ਪ੍ਰਬੰਧ ਸਿਰਜਣ ਦਾ ਸੁਝਾਅ ਪੇਸ਼ ਕਰਦਾ ਹੈ। ਆਸ ਹੈ ਕਿ ਸਿੱਖ ਜਗਤ ਇਸ ਵੱਲ ਜਰੂਰ ਧਿਆਨ ਦੇਵੇਗਾ।