ਭਾਈ ਜੋਗਾ ਸਿੰਘ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਕੁਲਦੀਪ ਸਿੰਘ ਚਹੇੜੂ,

ਸਿੱਖ ਖਬਰਾਂ

ਅਦਾਲਤ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਮਨ ਜਾਣੇ ਗੁਲਾਮੀ ਦੀ ਇੰਤਹਾ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ

By ਸਿੱਖ ਸਿਆਸਤ ਬਿਊਰੋ

September 20, 2015

ਲੰਡਨ ( 20 ਸਤੰਬਰ, 2015): ਭਾਰਤ ਵਿੱਚ ਸਿੱਖਾਂ ਨਾਲ ਪੈਰ ਪੈਰ ਤੇ ਧੱਕਾ ,ਵਿਤਕਰਾ ਅਤੇ ਅੱਤਿਆਚਾਰ ਜਾਰੀ ਹਨ ।ਭਾਰਤੀ ਅਦਾਲਤਾਂ ਵਲੋਂ ਜੇਹਲਾਂ ਵਿੱਚ ਬੰਦ ਸਿੰਘ ਉਹਨਾਂ ਸਿੰਘਾਂ ਨੂੰ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਜਿਹੜੇ ਅਦਾਲਤਾਂ ਵਲੋਂ ਉਹਨਾਂ ਨੂੰ ਸੁਣਾਈ ਕੈਦ ਨਾਲੋਂ ਦੁੱਗਣਾ ਸਮਾਂ ਕੈਦ ਕੱਟ ਚੁੱਕੇ ਹਨ । ਆਏ ਦਿਨ ਪੰਜਾਬ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤਾਂ ਤੇ ਬੇਅਦਬੀ ਕੀਤੀ ਜਾ ਰਹੀ ਹੈ । ਅਗਨ ਭੇਂਟ ਅਤੇ ਪਵਿੱਤਰ ਅੰਗ ਪਾੜਨ ਦੀਆਂ ਘਟਨਾਵਾਂ ਆਮ ਹੀ ਵਾਪਰ ਰਹੀਆਂ ਹਨ ।

ਭਾਰਤੀ ਪ੍ਰਸਾਸ਼ਨ ਅਤੇ ਅਦਾਲਤਾਂ ਵਲੋਂ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਦੋਸੀਆਂ ਨੂੰ ਤਾਂ ਕੋਈ ਸਜਾ ਨਹੀਂ ਦਿੱਤੀ ਜਾਂਦੀ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਸੰਮਨ ਭੇਜ ਕੇ ਸਿੱਖਾਂ ਦੀ ਕੌਮੀ ਅਣਖ ਨੂੰ ਵੰਗਾਰਿਆ ਗਿਆ ਹੈ ।

ਬਰਤਾਨੀਆਂ ਦੀਆਂ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ, ਕੇ ਦੇ ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਜਾਰੀ ਸਾਂਝੇ ਬਿਆਨ ਵਿੱਚ ਪਟਿਆਲਾ ਦੀ ਸਿਵਲ ਜੱਜ ਮਿਸ ਰਮਨਦੀਪ ਨੀਤੂ ਦੇ ਇਸ ਘਟੀਆ ਕਾਰੇ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਫਿਰਕੂ ਜ਼ਹਿਨੀਅਤ ਦਾ ਹਿੱਸਾ ਆਖਿਆ ਗਿਆ ਹੈ ।

ਸਿੱਖ ਆਪਣੇ ਗੁਰੂ ਸਾਹਿਬ ,ਗੁਰਬਾਣੀ ,ਗੁਰ ਇਤਿਹਾਸ ਦਾ ਨਿਰਾਦਰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ । ਭਾਰਤੀ ਕਨੂੰਨ ਅਨੁਸਾਰ ਅਦਾਲਤ ਵਲੋਂ ਜਾਰੀ ਸੰਮਨਾਂ ਮੁਤਾਬਿਕ ਅਗਰ ਸਬੰਧਤ ਵਿਆਕਤੀ ਅਦਾਲਤ ਵਿੱਚ ਹਾਜ਼ਰ ਨਹੀਂ ਹੂੰਦਾ ਤਾਂ ਉਸ ਦੇ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਜਾਂਦੇ ਹਨ ਅਗਰ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਰਹਿੰਦਾ ਹੈ ਤਾਂ ਉਸ ਨੂੰ ਭਗੌੜਾ ਕਰਾਰ ਦੇਣ ਅਤੇ ਇਸਿ਼ਤਿਹਾਰੀ ਮੁਜਰਿਮ ਕਰਾਰ ਦਿੱਤਾ ਜਾਂਦਾ ਹੈ ਅਤੇ ਅਖੀਰ ਉਸਦੇ ਸਿਰ ਦਾ ਇਨਾਮ ਰੱਖਿਆ ਜਾਂਦਾ ਹੈ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਯੂ,ਕੇ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ , ਅਖੰਡ ਕੀਰਤਨੀ ਜਥਾ ਯੂ,ਕੇ ਭਾਈ ਬਲਬੀਰ ਸਿੰਘ ਜਥੇਦਾਰ ,ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ , ਯੂਨਾਈਟਿਡ ਖਾਲਸਾ ਦਲ ਯੂ,ਕੇ ਭਾਈ ਨਿਰਮਲ ਸਿੰਘ ਸੰਧੂ , ਬ੍ਰਿਟਿਸ਼ ਸਿੱਖ ਕੌਂਸਲ ਭਾਈ ਕੁਲਵੰਤ ਸਿੰਘ ਢੇਸੀ ,ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ ,ਭਾਈ ਬਲਵਿੰਦਰ ਸਿੰਘ ਚਹੇੜੂ , ਸ਼੍ਰੋਮਣੀ ਅਕਾਲੀ ਦਲ ਯੂ,ਕੇ ਭਾਈ ਗੁਰਦੇਵ ਸਿੰਘ ਚੌਹਾਨ ,ਸ੍ਰ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਭਾਈ ਗੁਰਦਿਆਲ ਸਿੰਘ ਅਟਵਾਲ ਯੂ,ਕੇ ਇੰਟਰਨੈਸ਼ਨਲ ਪੰਥਕ ਦਲ ਭਾਈ ਰਘਵੀਰ ਸਿੰਘ ,ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਭਾਈ ਮਹਿੰਦਰ ਸਿੰਘ ਰਠੌਰ ਨੇ ਸਿਵਲ ਜੱਜ ਵਲੋਂ ਜਾਰੀ ਕੀਤੇ ਗਏ ਸੰਮਨਾਂ ਨੂੰ ਭਾਰਤ ਵਿੱਚ ਸਿੱਖਾਂ ਦੀ ਗੁਲਾਮੀ ਦੀ ਇੰਤਹਾ ਆਖਦਿਆਂ ਅਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਤੇਜ਼ ਕਰਨ ਨੂੰ ਸਮੇਂ ਦੀ ਲੋੜ ਆਖਿਆ ਹੈ ।

ਅੱਜ ਇਹ ਸਖਤ ਅਤੇ ਸਪੱਸ਼ਟ ਫੈਂਸਲਾ ਲੈਣ ਦੀ ਜਰੂਰਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਰ ਬਣਾ ਕੇ ਅਦਾਲਤ ਵਿੱਚ ਕੇਸ ਕਰਨ ਵਾਲੇ ਮੱਦੋ ਮਾਜਰਾ ਦੇ ਵਸਨੀਕ ਗੁਰਨੈਬ ਸਿੰਘ ਸਮੇਤ ਹਰ ਉਸ ਵਿਆਕਤੀ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਜਿਹੜਾ ਕਿਸੇ ਗੁਰਦਵਾਰਾ ਸਾਹਿਬ ਖਿਲਾਫ ਦੁਨੀਆਂ ਦੀ ਕਿਸੇ ਵੀ ਅਦਾਲਤ ਵਿੱਚ ਜਾਂਦਾ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: