ਪ੍ਰੋਫੈਸਰ ਜੀ.ਐਨ. ਸਾਈਬਾਬਾ (ਫਾਈਲ ਫੋਟੋ)

ਸਿਆਸੀ ਖਬਰਾਂ

ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ‘ਚ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਉਮਰ ਕੈਦ

By ਸਿੱਖ ਸਿਆਸਤ ਬਿਊਰੋ

March 08, 2017

ਨਵੀਂ ਦਿੱਲੀ: 2014 ‘ਚ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਸਬੰਧ ‘ਚ ਗ੍ਰਿਫਤਾਰ ਹੋਏ ਪ੍ਰੋਫੈਸਰ ਜੀ.ਐਨ. ਸਾਈਬਾਬਾ ਨੂੰ ਇਸ ਮਾਮਲੇ ‘ਚ ਗੜ੍ਹਚਿਰੌਲੀ ਸੈਸ਼ਨਸ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ। ਕੋਰਟ ਨੇ ਉਨ੍ਹਾਂ ਨੂੰ ਅਤੇ ਤਿੰਨ ਹੋਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ 9 ਮਈ, 2014 ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ.ਐਨ. ਸਾਈਬਾਬਾ ਨੂੰ ਮਾਓਵਾਦੀਆਂ ਨਾਲ ਸਬੰਧ ਰੱਖਣ ਦੇ ਦੋਸ਼ ‘ਚ ਮਹਾਂਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਦੀ ਗ੍ਰਿਫਤਾਰੀ ਵੇਲੇ ਪੁਲਿਸ ਨੇ ਇਹ ਦਾਅਵਾ ਕੀਤਾ ਸੀ ਕਿ ਸਾਈਬਾਬਾ ਨੂੰ ਪਾਬੰਦੀਸ਼ੁਦਾ ਜਥੇਬੰਦੀ ਭਾਰਤੀ ਕਮਿਊਨਿਸਟ ਪਾਰਟੀ-ਮਾਓਵਾਦੀ ਦਾ ਮੈਂਬਰ ਹੋਣ, ਉਨ੍ਹਾਂ ਲੋਕਾਂ ਨੂੰ ਸਮਾਨ ਉਪਲੱਭਧ ਕਰਵਾਉਣ ਅਤੇ ਭਰਤੀ ਕਰਨ ਦੇ ਦੋਸ਼ ‘ਚ ਫੜ੍ਹਿਆ ਗਿਆ ਸੀ।

ਮਹਾਂਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਦੀ ਪੁਲਿਸ ਨੇ ਦਿੱਲੀ ਤੋਂ ਸਾਈਬਾਬਾ ਨੂੰ ਗ੍ਰਿਫਤਾਰ ਕੀਤਾ ਸੀ। ਉਹ ਦਿੱਲੀ ਯੂਨੀਵਰਸਿਟੀ ‘ਚ ਅੰਗ੍ਰੇਜ਼ੀ ਦੇ ਪ੍ਰੋਫੈਸਰ ਹਨ। ਪੁਲਿਸ ਮੁਤਾਬਕ ਸਾਈਬਾਬਾ ਦਾ ਨਾਂ ਉਸ ਵੇਲੇ ਸਾਹਮਣੇ ਆਇਆ, ਜਦੋਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਹੇਮੰਤ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਗਿਆ। ਉਸਨੇ ਜਾਂਚ ਏਜੰਸੀਆਂ ਨੂੰ ਦੱਸਿਆ ਕਿ ਉਹ ਛੱਤੀਸਗੜ੍ਹ ਦੇ ਅਬੂਝਮਾੜ ਦੇ ਜੰਗਲਾਂ ‘ਚ ਛਿਪੇ ਮਾਓਵਾਦੀਆਂ ਅਤੇ ਪ੍ਰੋਫੈਸਰ ਦੇ ਵਿਚਕਾਰ ‘ਕੂਰੀਅਰ’ ਦਾ ਕੰਮ ਕਰਦਾ ਹੈ।

ਪੁਲਿਸ ਮੁਤਾਬਕ ਮਿਸ਼ਰਾ ਤੋਂ ਅਲਾਵਾ ਗ੍ਰਿਫਤਾਰ ਮਾਓਵਾਦੀਆਂ ‘ਚੋਂ ਕੋਬਾਡ ਗਾਂਧੀ, ਬੱਚਾ ਪ੍ਰਸਾਦ ਸਿੰਘ ਅਤੇ ਪ੍ਰਸ਼ਾਂਤ ਰਾਹੀ ਨੇ ਵੀ ਦਿੱਲੀ ‘ਚ ਆਪਣੇ ਸੰਪਰਕ ਦੇ ਰੂਪ ‘ਚ ਸਾਈਬਾਬਾ ਦਾ ਨਾਮ ਲਿਆ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: DU Professor GN Saibaba And Five Others Convicted For Alleged Links With Maoists …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: