ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਿਆਂ ਚੌਕਸ ਰਹਿਣ ਨੁੂੰ ਕਿਹਾ ਹੈ। ਕਮੇਟੀ ਨੇ ਸਿੱਖ ਸੰਗਤਾਂ ਨੂੰ ਚੌਕਸ ਰਹਿਣ ਦੀ ਬੇਨਤੀ ਕਰਦਿਆਂ ਕਿਹਾ ਕਿ ਅਦਾਲਤ ਨੇ ਗੁਰਦੁਆਰਾ ਸੀਸਗੰਜ਼ ਸਾਹਿਬ ਨੇੜੇ ਚਾਦਨੀ ਚੌਂਕ ਸਥਿਤ ਭਾਈ ਮਤੀਦਾਸ ਛਬੀਲ ਨੂੰ ਮੁੜ ਢਾਹੁਣ ਦੇ ਹੁਕਮ ਦਿੱਤੇ ਹਨ।
ਦਿੱਲੀ ਸਿੱਖ ਗੁਰਦੁਆਰਾ ਜਾਰੀ ਕੀਤਾ ਗਿਆ ਚੌਕਸ ਰਹਿਣ ਦਾ ਸੁਨੇਹਾ ਹੇਠਾਂ ਅੰਗਰੇਜ਼ੀ ਵਿੱਚ ਦਿੱਤਾ ਗਿਆ ਹੈ:
“—— HIGH ALERT —— Saad Sangat ji Please be informed that today Court has reordered to demolish the Piao at G Sis Ganj Sahib that was resurrected with help of Sangat after demolition. We appeal to Sangat to be alert and vigil so that further no damage comes to the Shaheedi Sthan of Dhan Guru Tegh Bahadur Sahib. Please be at guard for any untoward incident. Manjit Singh GK Pres, DSGMC.”
ਭਾਈ ਮਤੀਦਾਸ ਜੀ ਛਬੀਲ਼ ਦਿੱਲੀ ਪ੍ਰਸ਼ਾਸ਼ਨ ਵੱਲੋਂ ਦਿੱਲੀ ਪੁਲਿਸ ਦੀ ਮੱਦਦ ਨਾਲ ਸ਼ੁਕਰਵਾਰ 6 ਅਪ੍ਰੈਲ ਨੂੰ ਢਾਹ ਦਿੱਤੀ ਗਈ ਸੀ, ਪਰ ਸਿੱਖ ਸੰਗਤ ਨੇ ਮਿਲਕੇ ਕੁਝ ਘੰਟਿਆ ਬਾਅਦ ਵਿੱਚ ਨੂੰ ਦੁਬਾਰ ਬਣਾ ਦਿੱਤਾ ਸੀ।