Site icon Sikh Siyasat News

ਨੌਜਵਨ ਸੇਵਾ ਦਲ ਵੱਲੋਂ ਜੰਡ ਸਾਹਿਬ ਚ ਨਾਟਕ ਮੇਲਾ

ਫਰੀਦਕੋਟ (21 ਮਾਰਚ, 2010 – ਗੁਰਭੇਜ ਸਿੰਘ ਚੌਹਾਨ ) ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਕੇ ਭਗਤ ਸਿੰਘ ਹੋਰਾਂ ਦੀ ਸੋਚ ਪ੍ਰਤੀ ਇਲਾਕਾ ਨਿਵਾਸੀਆਂ ਵਿਚ ਚੇਤਨਾ ਪੈਦਾ ਕਰਨ ਲਈ ਦਾਣਾ ਮੰਡੀ ਜੰਡ ਸਾਹਿਬ ਵਿਚ ਨੌਜਵਨ ਸੇਵਾ ਦਲ ਵੱਲੋਂ ਨਾਟਕ ਮੇਲਾ ਕਰਵਾਇਆ ਗਿਆ। ਇਸ ਦਾ ਉਦਘਾਟਨ ਸ: ਜਗਜੀਤ ਸਿੰਘ ਚਹਿਲ ਸਹਾਇਕ ਡਾਇਰੈਕਟਰ ਨੌਜਵਾਨ ਸੇਵਾਵਾਂ ਪੰਜਾਬ ਨੇ ਸ਼ਹੀਦਾਂ ਦੀ ਤਸਵੀਰ ਤੇ ਫੁੱਲਮਾਲਾ ਭੇਂਟ ਕਰਕੇ ਕੀਤਾ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ: ਜੈਸਨਪ੍ਰੀਤ ਸਿੰਘ ਢਿੱਲੋਂ ਮੁਖੀ ਮਾਰਕੀਟ ਕਮੇਟੀ ਫਰੀਦਕੋਟ ਉਚੇਚੇ ਤੌਰ ਤੇ ਸ਼ਾਮਲ ਹੋਏ।

ਸਮਾਗਮ ਦੀ ਸ਼ੁਰੂਆਤ ਗਾਇਕ ਸ਼ਮਸ਼ੇਰ ਭਾਣਾ ਦੇ ਗੀਤ,‘ਧੀਆਂ ਨਾ ਮਾਰੋ …’ ਨਾਲ ਹੋਈ। ਇਸਤੋਂ ਬਾਅਦ ਲਖਵਿੰਦਰ ਹਾਲੀ ਨੇ ਆਪਣੇ ਵਿਗਿਆਨਕ ਜਾਦੂ ਟਰਿੱਕਾਂ ਨਾਲ ਹਾਜ਼ਰੀਨ ਨੂੰ ਵਹਿਮਾਂ ਭਰਮਾਂ ਤੋਂ ਬਚਣ ਅਤੇ ਤਰਕਸ਼ੀਲ ਸੋਚ ਅਪਨਾਉਣ ਲਈ ਪ੍ਰੇਰਿਆ ਅਤੇ ਇਕ ਦੋ ਟਰਿੱਕ ਸਾਂਝੇ ਕਰਕੇ ਦੱਸਿਆ ਕਿ ਇਹ ਸਿਰਫ ਹੱਥ ਦੀ ਸਫਾਈ ਹੈ,ਕੋਈ ਜਾਦੂ ਟੂਣਾ ਨਹੀਂ।

ਇਸਤੋਂ ਬਾਅਦ ਛੋਟੀ ਬੱਚੀ ਰਮਨਪ੍ਰੀਤ ਕੌਰ ਨੇ ,‘ਇਕ ਧੀ ਦੇਈਂ ਵੇ ਰੱਬਾ’ ਸਿਰਲੇਖ ਹੇਠ ਭਰੂਣ ਹੱਤਿਆ ਵਿਰੁੱਧ ਪ੍ਰਭਾਵਸ਼ਾਲੀ ਭਾਸ਼ਨ ਦਿੱਤਾ,ਜਿਸਨੂੰ ਸੁਣਕੇ ਦਰਸ਼ਕ ਅਸ਼ ਅਸ਼ ਕਰ ਉੱਠੇ, ਪਰ ਅਫਸੋਸ ਕਿ ਕਿਸੇ ਸਰੋਤੇ ਅਤੇ ਮੁੱਖ ਮਹਿਮਾਨ ਨੇ ਬੱਚੀ ਦੀ ਹੌਸਲਾ ਅਫਜਾਈ ਨਾ ਕੀਤੀ। ਇਸਦੇ ਨਾਲ ਹੀ ਪ੍ਰਸਿੱਧ ਗਾਇਕ ਹਰਿੰਦਰ ਸੰਧੂ ਨੇ ਆਪਣਾ ਚਰਚਿਤ ਗੀਤ, ‘ਸੱਜਣਾ ਦਾ ਖੂਹ’ ਅਤੇ ਬੋਲੀਆਂ ਪੇਸ਼ ਕਰਕੇ ਮਾਹੌਲ ਨੂੰ ਸਿਖਰਾਂ ਤੇ ਪਹੁੰਚਾਇਆ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਸਨਮਾਨ ਦੀ ਰਸਮ ਅਦਾ ਕੀਤੀ ਗਈ,ਜਿਸ ਵਿਚ ਕੁੱਲ 101 ਸਨਮਾਨ ਦਿੱਤੇ ਗਏ ਜਿਨ੍ਹਾ ਵਿਚੋਂ 51 ਸਨਮਾਨ ਇਸ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਪ੍ਰਾਪਤ ਕੀਤੇ।

ਇਸ ਮੌਕੇ ਸ: ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸ: ਭਗਤ ਸਿੰਘ ਹੋਰਾਂ ਦੀ ਸੋਚ ਨੂੰ ਅਪਨਾਉਣਾ ਚਾਹੀਦਾ ਹੈ ਅਤੇ ਨੌਜਵਾਨਾ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾ ਨੇ ਆਪਣੇ ਵੱਲੋਂ ਕਲੱਬ ਨੂੰ 11000 ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ ਅਤੇ ਕਲੱਬ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ।

ਇਸ ਉਪਰੰਤ ਪ੍ਰੋ: ਅਜਮੇਰ ਸਿੰਘ ਔਲਖ ਦੀ ਨਿਰਦੇਸ਼ਨਾ ਹੇਠ ਕਿਸਾਨੀ ਜੀਵਨ ਦੀ ਦੁਰਦਸ਼ਾ ਦੀ ਤਸਵੀਰ ਪੇਸ਼ ਕਰਦੇ ,‘ਅਵੇਸਲੇ ਯੁੱਧਾਂ ਦੀ ਨਾਇਕਾ ਅਤੇ ਬਿਗਾਨੇ ਬੋਹੜ ਦੀ ਛਾਂ’ ਨਾਟਕ ਖੇਡੇ ਗਏ,ਜਿਨ੍ਹਾ ਨੂੰ ਦਰਸ਼ਕਾਂ ਨੇ ਸ਼ਾਂਤ ਚਿੱਤ ਹੋ ਕੇ ਵੇਖਿਆ। ਇਨ੍ਹਾ ਨਾਟਕਾਂ ਵਿਚ ਹਿੱਸਾ ਪਾਉਣ ਵਾਲੇ ਕਲਾਕਾਰਾਂ ਨੇ ਆਪਣੇ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ: ਕਰਨਜੀਤ ਸਿੰਘ ਗਿੱਲ ਨੇ ਕੀਤਾ।

ਇਸ ਸਮਾਗਮ ਵਿਚ ਅਮਰਜੀਤ ਸਿੰਘ ਔਲਖ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ,ਚਮਕੌਰ ਸਿੰਘ ਵੀਰੇਵਾਲਾ,ਸ਼ਾਮ ਲਾਲ ਬਜਾਜ ਸਰਪੰਚ ਦੀਪ ਸਿੰਘ ਵਾਲਾ,ਹੀਰਾ ਸਿੰਘ ਮੈਂਬਰ ਬਲਾਕ ਸੰਮਤੀ,ਨਿਰਮਲ ਸਿੰਘ ਮਰਾੜ੍ਹ,ਹਰਜਿੰਦਰ ਸਿੰਘ ਸੰਧੂ, ਗੁਰਜੰਟ ਸਿੰਘ ਸਰਪੰਚ,ਬਲਦੇਵ ਸਿੰਘ ਸਰਪੰਚ,ਡਾ: ਕੇਵਲ ਅਰੋੜਾ,ਹਰਪ੍ਰੀਤ ਸਿੰਘ ਸੰਧੂ,ਜਸਵਿੰਦਰ ਸਿੰਘ ਬਰਾੜ,ਸੁਖਵੀਰ ਸਿੰਘ ਬਰਾੜ,ਭੁਪਿੰਦਰ ਸਿੰਘ ਗਿੱਲ,ਕੁਲਵਿੰਦਰ ਸਿੰਘ ਸੰਧੂ,ਸੁਖਦੇਵ ਸਿੰਘ ਬਰਾੜ,ਅਮਰਿੰਦਰ ਸਿੰਘ ਜੈਕੀ,ਤਰਸੇਮ ਸਿੰਘ ਗਿੱਲ,ਬਸੰਤ ਸਿੰਘ ਬਰਾੜ,ਕੁਲਬੀਰ ਸਿੰਘ ਸੰਧੂ,ਗੁਰਬਿੰਦਰ ਸਿੰਘ ਬਰਾੜ,ਜਗਜੀਤ ਸਿੰਘ ਸਿੱਧੂ,ਸੁਰਿੰਦਰ ਸਿੰਘ ਬਰਾੜ,ਗੁਰਭੇਜ ਸਿੰਘ ਧਾਲੀਵਾਲ,ਚਮਕੌਰ ਸਿੰਘ ਮਾਨ,ਦਰਸ਼ਨ ਸਿੰਘ ਸਾਬਕਾ ਸਰਪੰਚ,ਸਿਕੰਦਰ ਸਿੰਘ ਸਿੱਧੂ ,ਗੁਰਮੇਲ ਸਿੰਘ ਮਾਨ,ਅਮਰਦੀਪ ਸਿੰਘ ਗਿੱਲ,ਬਲਜੀਤ ਸਿੰਘ ਮਾਨ,ਜੰਗ ਬਹਾਦਰ ਸਿੰਘ ਗਿੱਲ,ਜੰਗ ਬਹਾਦਰ ਸੰਧੂ,ਕੁਲਦੀਪ ਸਿੰਘ,ਨਿਰਮਲ ਸਿੰਘ,ਜੈਦੀਪ ਸਿੰਘ,ਯਾਦਵਿੰਦਰ ਸਿੰਘ,ਬਲਵਿੰਦਰ ਸਿੰਘ,ਹਰਵਿੰਦਰ ਸਿੰਘ,ਰਾਜਵਿੰਦਰ ਸਿੰਘ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version