ਚੰਡੀਗੜ੍ਹ – ਵਿਚ ਪਾਣੀ ਦਾ ਸੰਕਟ ਲਗਾਤਾਰ ਗਹਿਰਾ ਹੁੰਦਾ ਜਾ ਰਿਹਾ ਹੈ। ਧਰਤੀ ਹੇਠੋੰ ਪਾਣੀ ਕੱਢਣ ਦੇ ਮਾਮਲੇ ਵਿਚ ਪੰਜਾਬ ਦੇ 150 ਬਲਾਕਾਂ ਵਿਚੋਂ 117 “ਅਤਿ-ਸ਼ੋਸ਼ਿਤ” ਹਨ। ਇਸ ਸਮੇਂ ਵਿਚਾਰ ਅਤੇ ਅਮਲ ਦੇ ਪੱਧਰ ਉੱਤੇ ਕਈ ਤਰ੍ਹਾਂ ਦੇ ਉਪਰਾਲੇ ਹੋ ਰਹੇ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਖੋਜਾਰਥੀਆਂ ਦੀ ਜਥੇਬੰਦੀ “ਰਿਸਰਚ ਸਕਾਲਰ ਐਸੋਸੀਏਸ਼ਨ” ਵੱਲੋਂ “ਪੰਜਾਬ ਦਾ ਜਲ ਸੰਕਟ” ਵਿਸ਼ੇ ਉੱਤੇ ਵਿਚਾਰ-ਗੋਸ਼ਟੀ ਕਰਵਾਈ ਜਾ ਰਹੀ ਹੈ।
ਇਸ ਗੋਸ਼ਟੀ ਵਿਚ ਜਲ ਸੰਕਟ ਦੀ ਸਥਿਤੀ, ਕਾਰਨਾਂ ਅਤੇ ਹੱਲ ਬਾਬਤ ਸਮਾਜਿਕ ਪੱਧਰ ਉੱਤੇ ਕੀਤੇ ਜਾਣ ਵਾਲੇ ਉੱਦਮ ਬਾਰੇ ਵਿਚਾਰ ਸਾਂਝੇ ਕਰਨ ਲਈ #ਖੇਤੀਬਾੜੀ_ਅਤੇ_ਵਾਤਾਵਰਣ_ਜਾਗਰੂਕਤਾ_ਕੇਂਦਰ ਦੇ ਜਥੇ ਵਿਚੋਂ ਬੀਬੀ ਹਰਬੀਰ ਕੌਰ (ਸਹਾਇਕ ਪ੍ਰੋਫੈਸਰ, ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ) ਅਤੇ ਸ. ਸੁਖਜੀਤ ਸਿੰਘ (ਸਹਾਇਕ ਪ੍ਰੋਫੈਸਰ, ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ) ਨੂੰ ਸੱਦਾ ਦਿੱਤਾ ਗਿਆ ਹੈ।
ਪੰਜਾਬੀ ਯਨੀਵਰਸਿਟੀ, ਪਟਿਆਲਾ ਦੇ ਡਿਸਟੈਂਟ ਵਿਭਾਗ ਦੇ ਸੈਮੀਨਾਰ ਵਿਚ ਹੋਣ ਵਾਲੀ ਇਹ ਵਿਚਾਰ ਗੋਸ਼ਟੀ 10 ਅਗਸਤ 2022 ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ।