ਲੁਧਿਆਣਾ: ਸਥਾਨਕ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਵਿਖੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਇੱਕ ਖ਼ਾਸ ਵਿਚਾਰ ਗੋਸ਼ਟੀ ਮਿਤੀ 18 ਫਰਵਰੀ ਦਿਨ ਮੰਗਲਵਾਰ ਨੂੰ ਕਰਵਾਈ ਜਾ ਰਹੀ ਹੈ। ਇਸ ਵਿਚਾਰ ਗੋਸ਼ਟੀ ਦਾ ਕੇਂਦਰੀ ਨੁਕਤਾ “ਮਾਂ ਬੋਲੀ: ਮਹੱਤਤਾ, ਦਰਪੇਸ਼ ਚੁਣੌਤੀਆਂ ਅਤੇ ਹੱਲ” ਰਹੇਗਾ।
ਵਿਚਾਰ ਗੋਸ਼ਟੀ ਦੇ ਪ੍ਰਬੰਧਕਾਂ ਵੱਲੋਂ ਸਿੱਖ ਸਿਆਸਤ ਨੂੰ ਭੇਜੀ ਗਈ ਜਾਣਕਾਰੀ ਮੁਤਾਬਕ ਇਹ ਵਿਚਾਰ ਗੋਸ਼ਟੀ ਸਵੇਰੇ 9:45 ਵਜੇ ਸ਼ੁਰੂ ਹੋਵੇਗੀ ਅਤੇ ਇਸ ਵਿੱਚ ਵਿਚਾਰਕ ਅਤੇ ਭਾਸ਼ਾ ਵਿਗਿਆਨੀ ਡਾ. ਸੇਵਕ ਸਿੰਘ ਅਤੇ ਗੁਰਮੁਖੀ ਤੇ ਪੰਜਾਬੀ ਲਈ ਖਾਸ ਉਪਰਾਲੇ ਕਰਨ ਵਾਲੇ ਸ. ਮਹਿਤਾਬ ਸਿੰਘ ਮੁੱਖ ਬੁਲਾਰੇ ਹੋਣਗੇ।
ਦੱਸ ਦਈਏ ਕਿ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਜਾਂਦਾ ਹੈ।