ਪੀਜੀਆਈ ਵਿਚ ਇਲਾਜ ਦੌਰਾਨ ਲਈ ਗਈ ਦਿਲਪ੍ਰੀਤ ਦੀ ਤਸਵੀਰ

ਖਾਸ ਖਬਰਾਂ

ਗੈਂਗਸਟਰ ਦਿਲਪ੍ਰੀਤ ਢਾਹਾਂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

By ਸਿੱਖ ਸਿਆਸਤ ਬਿਊਰੋ

July 13, 2018

ਚੰਡੀਗੜ੍ਹ: ਅੱਜ ਪੀਜੀਆਈ ਤੋਂ ਛੁੱਟੀ ਮਿਲਣ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਉਸਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ।

ਦਿਲਪ੍ਰੀਤ ਨੂੰ ਪੀਜੀਆਈ ਤੋਂ ਚੰਡੀਗੜ੍ਹ ਪੁਲਿਸ ਦੀ ਐਂਬੂਲੈਂਸ ਵਿਚ ਅਦਾਲਤ ਲਿਜਾਇਆ ਗਿਆ ਤੇ ਐਂਬੂਲੈਂਸ ਵਿਚ ਹੀ ਉਸ ਨੂੰ ਦੋ ਦਿਨਾਂ ਦੇ ਰਿਮਾਂਡ ‘ਤੇ ਭੇਜਣ ਦਾ ਫੈਂਸਲਾ ਸੁਣਾ ਦਿੱਤਾ ਗਿਆ। ਉਸ ਖਿਲਾਫ ਇਰਾਦਾ ਕਤਲ ਅਤੇ ਗੈਰਕਾਨੂੰਨੀ ਅਸਲਾ ਰੱਖਣ ਦਾ ਕੇਸ ਦਰਜ ਕੀਤਾ ਗਿਆ ਹੈ।

ਜਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਚੰਡੀਗੜ੍ਹ ਦੇ 43 ਸੈਕਟਰ ਸਥਿਤ ਬਸ ਅੱਡੇ ਨਜ਼ਦੀਕ ਹੋਏ ਇਕ ਮੁਕਾਬਲੇ ਤੋਂ ਬਾਅਦ ਦਿਲਪ੍ਰੀਤ ਨੂੰ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਗ੍ਰਿਫਤਾਰ ਕੀਤਾ ਸੀ। ਇਸ ਮੌਕੇ ਦਿਲਪ੍ਰੀਤ ਦੇ ਪੱਟ ਵਿਚ ਗੋਲੀ ਲੱਗੀ ਸੀ ਤੇ ਉਸਨੂੰ ਇਲਾਜ ਲਈ ਪੀਜੀਆਈ ਦਾਖਲ ਕਰਵਾਇਆ ਗਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: