Site icon Sikh Siyasat News

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ ) ਵੱਲੋਂ ਪਾਵਰ ਕਾਮ ਦੇ ਦਫਤਰ ਅੱਗੇ; ਦੁਬਾਰਾ ਧਰਨਾ 6 ਜਲਾਈ ਨੂੰ

ਫਰੀਦਕੋਟ (1 ਜੁਲਾਈ, 2010 – ਗੁਰਭੇਜ ਸਿੰਘ ਚੌਹਾਨ): ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜਿਸਨੇ 23 ਜੂਨ ਨੂੰ ਪਾਵਰ ਕਾਮ ਸਬ ਡਵੀਜ਼ਨ ਦਫਤਰ ਸਾਦਿਕ ਦੇ ਗੇਟ ਅੱਗੇ ਇਸ ਮੰਗ ਨੂੰ ਲੈ ਕੇ ਧਰਨਾ ਦਿੱਤਾ ਸੀ ਅਤੇ ਜਾਮ ਲਾਇਆ ਸੀ ਕਿ ਸਾਦਿਕ ਖੇਤਰ ਦੇ ਕਿਸਾਨਾ ਨੂੰ ਬਾਕੀ ਖੇਤਰਾਂ ਦੇ ਕਿਸਾਨਾ ਵਾਂਗ 8 ਘੰਟੇ ਬਿਜਲੀ ਸਪਲਾਈ ਖੇਤੀ ਖੇਤਰ ਲਈ ਦਿੱਤੀ ਜਾਵੇ,ਕਿਉਂ ਕਿ ਇਸ ਖੇਤਰ ਦੇ ਕਿਸਾਨਾ ਨੂੰ ਪਿਛਲੇ ਸਾਲ ਵੀ ਤੇ ਇਸ ਸਾਲ ਵੀ 6 ਘੰਟੇ ਹੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਧਰਨੇ ਤੇ ਕਿਸਾਨਾ ਨਾਲ ਗੱਲਬਾਤ ਕਰਨ ਲਈ ਭਾਵੇਂ ਕੋਈ ਉਚ ਅਧਿਕਾਰੀ ਨਹੀਂ ਸੀ ਆਇਆ ਪਰ ਇਸ ਹਲਕੇ ਦੇ ਉਪ ਮੰਡਲ ਅਫਸਰ ਸ: ਸੁਖਵੰਤ ਸਿੰਘ ਨੇ ਕਿਸਾਨਾ ਨੂੰ ਇਹ ਭਰੋਸਾ ਦਿਵਾਇਆ ਸੀ ਕਿ ਉਨ੍ਹਾ ਦੀ ਉਚ ਅਧਿਕਾਰੀਆਂ ਨਾਲ ਮੇਜ ਤੇ ਗੱਲਬਾਤ ਇਕ ਹਫਤੇ ਦੇ ਵਿਚ ਵਿਚ ਕਰਵਾਈ ਜਾਵੇਗੀ ਪਰ ਅੱਜ 8 ਦਿਨ ਦਾ ਸਮਾਂ ਬੀਤ ਜਾਣ ਤੇ ਵੀ ਕਿਸਾਨ ਆਗੂਆਂ ਨੂੰ ਕਿਸੇ ਅਧਿਕਾਰੀ ਨੇ ਮਿਲਣ ਦਾ ਸਮਾਂ ਨਹੀਂ ਦਿੱਤਾ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਉਪ ਮੰਡਲ ਅਧਿਕਾਰੀ ਵੀ ਵਾਰ ਵਾਰ ਫੋਨ ਤੇ ਸੰਪਰਕ ਕਰਨ ਤੇ ਉਨ੍ਹਾ ਨਾਲ ਗੱਲ ਨਹੀਂ ਕਰ ਰਹੇ ਜਿਸ ਕਰਕੇ ਅੱਜ ਕਿਸਾਨ ਯੂਨੀਅਨ ਨੇ ਇਕ ਹੰਗਾਮੀ ਮੀਟਿੰਗ ਕਰਕੇ ਇਸ ਮੰਗ ਲਈ ਦੁਬਾਰਾ ਐਕਸ਼ਨ ਕਰਨ ਦਾ ਫੈਸਲਾ ਲਿਆ ਹੈ ਅਤੇ ਪ੍ਰੈਸ ਨੋਟ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਇਹ ਜੱਥੇਬੰਦੀ ਆਪਣੀ ਇਸ ਮੰਗ ਨੂੰ ਪੂਰਾ ਕਰਵਾਉਣ ਲਈ ਹੁਣ ਦੁਬਾਰਾ 6 ਜੁਲਾਈ ਨੂੰ ਪਾਵਰ ਕਾਮ ਸਾਦਿਕ ਦੇ ਦਫਤਰ ਅੱਗੇ ਧਰਨਾ ਲਗਾਏਗੀ ਅਤੇ ਲੋੜ ਪਈ ਤਾਂ ਜਾਮ ਵੀ ਲਗਾਇਆ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਦੁਬਾਰਾ ਦਿੱਤੇ ਜਾਣ ਵਾਲੇ ਧਰਨੇ ਦੀ ਜਿੰਮੇਂਵਾਰ ਪ੍ਰਸ਼ਾਸ਼ਨ ਅਤੇ ਉਪ ਮੰਡਲ ਅਧਿਕਾਰੀ ਹਨ।
ਉਨ੍ਹਾਂ ਦੱਸਿਆ ਕਿ ਇਸ ਧਰਨੇ ਵਿਚ ਕਿਸਾਨਾ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਕਰਨ ਲਈ ਵਰਕਰਾਂ ਅਤੇ ਆਗੂਆਂ ਦੀਆਂ ਪਿੰਡ ਪਿੰਡ ਜਾ ਕੇ ਕਿਸਾਨਾ ਨਾਲ ਸੰਪਰਕ ਕਰਨ ਦੀਆਂ ਡਿਊਟੀਆਂ ਲਗਾ ਦਿੱਤੀਆਂ ਗੲਂਆਂ ਹਨ।
ਇਸ ਮੀਟਿੰਗ ਵਿਚ ਜਿਲ੍ਹਾ ਆਗੂ ਬੋਹੜ ਸਿੰਘ ਰੁਪੱਈਆਂ ਵਾਲਾ,ਮੇਜਰ ਸਿੰਘ ਝੋਟੀਵਾਲਾ, ਗੁਰਬਚਨ ਸਿੰਘ ਗੁੱਜਰ, ਕੁਲਵੰਤ ਸਿੰਘ ਜਨੇਰੀਆਂ, ਗੁਰਮੀਤ ਸਿੰਘ ਵੀਰੇਵਾਲਾ, ਦਰਸ਼ਨ ਸਿੰਘ ਸੰਗਤਪੁਰਾ, ਗੁਰਪ੍ਰੀਤ ਸਿੰਘ ਮੁਮਾਰਾ,ਸੁਖਦੇਵ ਸਿੰਘ ਸੁੱਖਾ,ਅਮਰਜੀਤ ਸਿੰਘ ਘੁੱਦੂਵਾਲਾ, ਬਲਵਿੰਦਰ ਸਿੰਘ ਘੁੱਦੂਵਾਲਾ, ਗੁਰਨੇਕ ਸਿੰਘ, ਜਗਦੇਵ ਸਿੰਘ ਮਰਾੜ੍ਹ, ਹਰਜਿੰਦਰ ਸਿੰਘ ਸੰਗਰਾਹੂਰ, ਹਰਜਿੰਦਰ ਸਿੰਘ ਸਾਦਿਕ, ਗੁਰਜੰਟ ਸਿੰਘ ਪਿੰਡੀ ਆਦਿ ਆਗੂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version