ਸਿਰਸਾ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਬਲਾਤਕਾਰ ਮਾਮਲੇ ‘ਚ ਜੇਲ੍ਹ ਜਾਣ ਤੋਂ ਬਾਅਦ ਉਸ ਦੀ ਸਭ ਤੋਂ ਨਜ਼ਦੀਕੀ ਹਨੀਪ੍ਰੀਤ ਤੋਂ ਡੇਰੇ ਦੀ ਪ੍ਰਬੰਧਕ ਕਮੇਟੀ ਨੇ ਪੱਲਾ ਝਾੜ ਲਿਆ ਹੈ। ਡੇਰਾ ਸਿਰਸਾ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੇ ਕਿਹਾ ਕਿ ਡੇਰਾ ਸਿਰਸਾ ਦਾ ਹਨੀਪ੍ਰੀਤ ਤੇ ਡਾ. ਆਦਿਤਆ ਇੰਸਾ ਨੂੰ ਭਜਾਉਣ ਵਿਚ ਕੋਈ ਹੱਥ ਨਹੀਂ ਹੈ।
ਵਿਪਾਸਨਾ ਨੇ ਕਿਹਾ ਕਿ ਜੋ ਚਰਚਾ ਚੱਲ ਰਹੀ ਹੈ, ਉਹ ਗਲਤ ਹੈ, ਕਿਉਂਕਿ 25 ਅਗਸਤ ਤੋਂ ਬਾਅਦ ਡੇਰੇ ਦਾ ਹਨੀਪ੍ਰੀਤ ਨਾਲ ਕੋਈ ਸਬੰਧ ਨਹੀਂ ਰਿਹਾ ਹੈ। ਵਿਪਾਸਨਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਇਹ ਵੀ ਕਿਹਾ ਕਿ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਹੀ ਰਹੇਗਾ।
ਸਬੰਧਤ ਖ਼ਬਰ:
ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੇ ਕਿਹਾ; ਜੇਲ੍ਹ ਭਰੋ ਮੁਹਿੰਮ ਚਲਾਉਣ ਦਾ ਕੋਈ ਪ੍ਰੋਗਰਾਮ ਨਹੀਂ …