Site icon Sikh Siyasat News

ਉਨਟਾਰੀਓ ਅਤੇ ਕਿਉਬੈਕ ਦੀਆਂ ਸਿੱਖ ਜਥੇਬੰਦੀਆਂ ਵਲੋਂ ਸੌਦਾ-ਸਾਧ ਅਤੇ ਸਰਬੱਤ ਖ਼ਾਲਸਾ ਬਾਰੇ ਮਤੇ ਪਾਸ

ਟੋਰਾਂਟੋ ( 10 ਅਕਤੂਬਰ, 2015): ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿੱਚ ਸਰਸੇ ਦੇ ਬਦਨਾਮ ਅਤੇ ਸਿੱਖ ਵਿਰੋਧੀ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਸਬੰਧ ਵਿੱਚ ਕੈਨੇਡਾ ਦੀਆਂ ਸਿੱਖ ਜੱਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਕੰਨਵੈਨਸ਼ਨ ਕਰਕੇ ਸੌਦਾ ਸਾਧ ਸਬੰਧੀ ਕਥਿਤ ਮਾਫੀਨਾਮੇ ਨੂੰ ਰੱਦ ਕਰਦਿਆਂ ਸਰਬੱਤ ਖਾਲਸਾ ਸੱਦਣ ਸਬੰਧੀ ਉਨਟਾਰੀਓ ਅਤੇ ਕਿਉਬੈਕ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰੁਦਵਾਰਾ ਸਾਹਿਬਾਨਾਂ ਦੇ ਨੁਮਾਇੰਦਿਆਂ ਦਾ ਟੋਰਾਂਟੋ ਵਿਖੇ ਇਕੱਠ ‘ਚ ਸਰਬ-ਸੰਮਤੀ ਨਾਲ਼ ਹੇਠਾਂ ਲਿਖੇ ਮਤੇ ਪਾਸ ਕੀਤੇ ਗਏ ।

ਪਾਸ ਕੀਤੇ ਗਏ ਮਤੇ

ਪਾਸ ਕੀਤੇ ਗਏ ਮਤੇ:

1) ਸਿੰਘ ਸਾਹਿਬਾਨਾਂ ਵਲੋਂ ਸੌਦਾ-ਸਾਧ ਨੂੰ ਦਿੱਤੀ ਮੁਆਫੀ ਵਾਲ਼ੇ ਹੁਕਮ ਨੂੰ ਰੱਦ ਕੀਤਾ ਜਾਂਦਾ ਹੈ।

2) ਬੰਦੀ ਛੋੜ ਦਿਵਸ ਤੇ ਹੋ ਰਹੇ ਸਰਬੱਤ ਖ਼ਾਲਸਾ ਇਕੱਠ ਨੂੰ ਸਰਬ-ਸੰਸਾਰ ਪੱਧਰ ਤੇ ਕੀਤਾ ਜਾਵੇ, ਤਾਂ ਕਿ ਸਾਰੇ ਸੰਸਾਰ ਵਿੱਚ ਵਸਦੇ ਹੋਏ ਸਿੱਖ ਇਸ ਵਿਚ ਸ਼ਾਮਲ ਹੋ ਕੇ ਆਪਣੀ ਰਾਏ ਦੇ ਸਕਣ।

3) ਬੰਦੀ ਛੋੜ ਦਿਵਸ ਤੇ ਹੋ ਰਹੇ ਸਰਬੱਤ ਖ਼ਾਲਸਾ ਇਕੱਠ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮੌਜ਼ੂਦਾ ਜੱਥੇਦਾਰਾਂ ਦੀਆਂ“ਸਰਕਾਰੀ”ਨਿਯੁਕਤੀਆਂ ਨੂੰ ਰੱਦ ਕਰਦਿਆਂ ਹੋਇਆਂ, ਜੱਥੇਦਾਰਾਂ ਦੀ ਚੋਣ ਸਰਬੱਤ ਖ਼ਾਲਸਾ ਪ੍ਰਣਾਲੀ ਤਹਿਤ ਕੀਤੀ ਜਾਵੇ ਤਾਂ ਕਿ ਜੱਥੇਦਾਰ ਕਿਸੇ ਵੀ ਦੇਸ਼ ਦੇ ਕਾਨੂੰਨ ਅਤੇ ਸਿਆਸੀ ਪ੍ਰਭਾਵ ਤੋਂ ਮੁਕਤ ਹੋ ਕੇ ਸਿੱਖ ਕੌਮ ਦੇ ਭਵਿੱਖ ਨੂੰ ਰੌਸ਼ਨਾਉਣ ਵਾਲ਼ੇ ਅਤੇ ਸੁਚੱਜੀ ਅਗਵਾਈ ਦੇਣ ਵਾਲ਼ੇ ਫੈਸਲੇ ਲੈ ਸਕਣ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version