ਚੰਡੀਗੜ੍ਹ( 4 ਦਸੰਬਰ, 2014): ਪਿੱਛਲੇ 10 ਮਹੀਨਿਆਂ ਤੋਂ ਫਰੀਜ਼ਰ ਵਿੱਚ ਲੱਗੇ ਹੋਏ ਮ੍ਰਿਤਕ ਸਾਧ ਨੂਰ ਮਹਿਲੀਏ ਆਸ਼ੂਤੋਸ਼ ਦੇ ਅੰਤਿਮ ਸਸਕਾਰ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਿੱਤੇ ਹੁਕਮਾਂ ਨੂੰ ਚੁਣੌਤੀ ਦਿੰਦਿਆਂ ਨੂਰਮਹਿਲ ਡੇਰੇ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਹੁਕਮਾਂ ‘ਤੇ ਰੋਕ ਲਉਣ ਲਈ ਅੱਜ ਹਾਓਕਿੋਰਟ ਵਿੱਚ ਅਰਜ਼ੀ ਦਾਇਰ ਕਰ ਦਿੱਤੀ ਹੈ।ਪੰਜਾਬ-ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂਮ ਹੁਕਮ ਦਿੱਤੇ ਸਨ ਕਿ ਉਹ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਨੂਰਮਹਿਲੀਏ ਸਾਧ ਆਸ਼ੂਤੋਸ਼ ਦਾ ਸਰਕਾਰੀ ਨਿਗਰਾਨੀ ਹੇਠ ਸਸਕਾਰ ਕਰੇ।
ਡੇਰਾ ਨੂਰਮਹਿਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਸਟਿਸ ਬੇਦੀ ਵਾਲਾ ਫ਼ੈਸਲਾ ਪਹਿਲੇ ਦਿਨ ਤੋਂ ਹੀ ਨਾਮਨਜ਼ੂਰ ਹੈ ਤੇ ਉਹ ਸੰਵਿਧਾਨਿਕ ਅਖ਼ਤਿਆਰਾਂ ਤਹਿਤ 30 ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੀ ਦੂਹਰੇ ਬੈਂਚ ਕੋਲ ਚੁਣੌਤੀ ਦੇਣ ਜਾ ਰਹੇ ਹਨ ਙ
ਸੰਸਥਾਨ ਦੇ ਵਕੀਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਇਕਹਿਰੇ ਜੱਜ ਦੇ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਵਾਸਤੇ 30 ਦਿਨ ਹੀ ਲੱਗ ਸਕਦੇ ਹਨ, ਪਰ ਹਾਈਕੋਰਟ ਦੇ ’15 ਦਿਨਾਂ ਵਾਲੇ’ ਹੁਕਮ ਪਹਿਲੀ ਦਸੰਬਰ ਤੋਂ ਲਾਗੂ ਮੰਨੇ ਜਾ ਰਹੇ ਹੋਣ ਵਜੋਂ ਜੇਕਰ ਪੰਜਾਬ ਸਰਕਾਰ ਖ਼ਾਸਕਰ ਨਾਮਜ਼ਦ ਉੱਚ ਤਾਕਤੀ ਕਮੇਟੀ ਵਲੋਂ ਇਸ ਦੌਰਾਨ ਇਨ੍ਹਾਂ ਦੀ ‘ਪਾਲਣਾ’ ਕਰ ਲਈ ਜਾਂਦੀ ਹੈ ਤਾਂ ਇੱਕ ਤਾਂ ਉਨ੍ਹਾਂ ਨੂੰ ਫ਼ੈਸਲੇ ਤੋਂ 30 ਦਿਨਾਂ ਦੇ ਅੰਦਰ-ਅੰਦਰ ਚੁਣੌਤੀ ਦੇ ਸਕਣ ਦਾ ਅਖ਼ਤਿਆਰ ਨਿਅਰਥ ਹੋ ਜਾਵੇਗਾ ਤੇ ਦੂਜਾ ਇੱਕ ਵਾਰ ਹੁਕਮਾਂ ਦੀ ‘ਮੁਕੰਮਲ ਤੌਰ ‘ਤੇ ਪਾਲਣਾ’ ਹੋ ਜਾਣ ਵਜੋਂ ਫਿਰ ਚੁਣੌਤੀ ਦੇ ਸਕਣ ਦੀ ਕੋਈ ਤੁੱਕ ਬਾਕੀ ਨਹੀਂ ਰਹਿ ਜਾਂਦੀ ਙ
ਡੇਰੇ ਵੱਲੋ ਦਾਇਰ ਅਰਜ਼ੀ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ। ਐਮਐਮਐਸ ਬੇਦੀ ਨੇ ਫੈਸਲਾ ਦਿੰਦਿਆਂ ਕਿਹਾ ਸੀ ਕਿ ਡੇਰਾ ਮੁਖੀ ਆਸ਼ੂਤੋਸ਼ ਦੀਆਂ ਅੰਤਮ ਰਸਮਾਂ ਦਾ ਪੂਰੇ ਸਤਿਕਾਰ ਨਾਲ 15 ਦਿਨਾਂ ਅੰਦਰ ਪ੍ਰਬੰਧ ਕੀਤਾ ਜਾਵੇ। ਜਸਟਿਸ ਬੇਦੀ ਨੇ ਨਿਰਦੇਸ਼ ਦਿੱਤੇ ਸਨ ਕਿ ਦੇਹ ਦਾ ਸਸਕਾਰ ਜਲੰਧਰ ਦੇ ਜ਼ਿਲ੍ਹਾ ਮੈਜਿਸਟਰੇਟ, ਐਸਐਸਪੀ, ਨਗਰ ਨਿਗਮ ਕਮਿਸ਼ਨਰ, ਚੀਫ ਮੈਡੀਕਲ ਅਫਸਰ ਅਤੇ ਐਸਡੀਐਮ ’ਤੇ ਆਧਾਰਤ ਕਮੇਟੀ ਕਰੇਗੀ।
ਇਨ੍ਹਾਂ ਹੁਕਮਾਂ ਤੋਂ ਬਾਅਦ ਸੰਸਥਾਨ ਦੇ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਤਣਾਅ ਵਾਲੇ ਹਾਲਾਤ ਬਣੇ ਹੋਏ ਹਨ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਆਸ਼ੂਤੋਸ਼ ਅਜੇ ਵੀ ਸਮਾਧੀ ’ਚ ਲੀਨ ਹਨ ਅਤੇ ਉਨ੍ਹਾਂ ਦੇ ਸਸਕਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।