ਵਿਦੇਸ਼

ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ 30ਵੀਂ ਵਰੇਗੰਢ ਮੌਕੇ ਯੂਰਪੀਅਨ ਸੰਸਦ ਸਾਹਮਣੇ ਮੁਜ਼ਾਹਰਾ 14 ਜੂਨ ਨੂੰ

By ਸਿੱਖ ਸਿਆਸਤ ਬਿਊਰੋ

June 05, 2014

ਲੂਵਨ ,ਬੈਲਜੀਅਮ,( 4 ਜੂਨ 2014): ਦੇਸ਼- ਵਿਦੇਸ਼ ਵਿੱਚ ਵੱਸਦੇ ਸਿੱਖ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਸਬੰਧੀ

ਭਾਰਤੀ ਹਕੂਮਤ ਖਿਲਾਫ ਆਪਣਾ ਰੋਸ ਜਿਤਾਉਣ ਲਈ ਅਤੇ ਇਸ ਸਾਕੇ ਤੋਂ ਮਿਲੇ ਜ਼ਖ਼ਮਾਂ ਨੂੰ ਆਪਣੀ ਚੇਤੰਨਤਾ ਸਦਾ ਵਸਾਈ ਰੱਖਣ ਲਈ ਜੂਨ ਦੇ ਮਹੀਨੇ ਵਿੱਚ ਸੰਸਾਰ ਭਰ ‘ਚ ਰੋਸ ਮਹਜ਼ਾਹਰੇ ਕਰ ਰਹੇ ਹਨ।ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਦੀ 30ਵੀ ਵਰੇਗੰਢ ਮੌਕੇ ਯੂਰਪੀਅਨ ਸਿੱਖਾਂ ਵੱਲੋਂ 14 ਜੂਨ ਨੂੰ ਯੂਰਪੀਅਨ ਸੰਸਦ ਅੱਗੇ ਭਾਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਗੁਰਦੁਆਰਾ ਗੁਰੂ ਨਾਨਕ ਸਾਹਿਬ ਬਰੱਸਲਜ਼ ਅਤੇ ਬੱਬਰ ਖਾਲਸਾ ਦੇ ਸਰਗਰਮ ਮੈਂਬਰ ਗੁਰਦਿਆਲ ਸਿੰਘ ਢਕਾਨਸੂ ਨੇ ਦੱਸਿਆ ਕਿ ਇਸ ਮੁਜ਼ਾਹਰੇ ਦੀਆਂ ਸਾਰੀਆਂ ਕਾਰਵਾਈਆਂ ਪੂਰੀਆਂ ਕਰ ਲਈਆਂ ਗਈਆਂ ਹਨਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਣਗੀਆਂ।

13 ਜੂਨ ਨੂੰ ਸਿੱਖਾਂ ਦਾ ਇਕ ਵਫ਼ਦ ਯੂਰਪੀਅਨ ਯੂਨੀਅਨ ਦੇ ਵਿਦੇਸ਼ੀ ਮਾਮਲਿਆਂ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਦਰਬਾਰ ਸਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਸਬੰਧੀ ਮੰਗ-ਪੱਤਰ ਦੇਵੇਗਾ ਅਤੇ 14 ਜੂਨ ਨੂੰ ਭਾਰੀ ਮੁਜ਼ਾਹਰਾ ਕੀਤਾ ਜਾਵੇਗਾ।ਉਨਾ ਕਿਹਾ ਕਿ ਰੋਸ ਮੁਜ਼ਾਹਰਾ ਸਫਲ ਕਰਨ ਲਈ ਸਿੱਖ ਸੰਗਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: