ਨਵੀਂ ਦਿੱਲੀ (17 ਫਰਵਰੀ, 2016): ਦੇਸ਼ ਧਰੋਹ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਜ਼ਮਾਨਤ ਦਾ ਦਿੱਲੀ ਪੁਲਿਸ ਵਿਰੋਧ ਨਹੀਂ ਕਰੇਗੀ। ਇਹ ਬਿਆਨ ਦਿੱਲੀ ਪੁਲਿਸ ਮੁਖੀ ਬੱਸੀ ਨੇ ਪ੍ਰਧਾਨ ਮੰਤਰੀ ਦਫਤਰ ਤੋ ਨਿਕਲਣ ਸਮੇਂ ਦਿੱਤਾ।
ਦੂਸਰੇ ਪਾਸੇ ਉਨ੍ਹਾਂ ਕਿਹਾ ਕਿ ਜੇ. ਐਨ. ਯੂ. ਐਸ. ਯੂ. ਪ੍ਰਧਾਨ ਨੂੰ ਕਲੀਨ ਚਿੱਟ ਦੇਣ ਦਾ ਕੋਈ ਸਵਾਲ ਨਹੀਂ ਹੈ।
ਦਿੱਲੀ ਪੁਲਿਸ, ਜੋ ਕਿ ਇਸ ਮਾਮਲੇ ‘ਚ ਸੁਪਰੀਮ ਕੋਰਟ ਦੇ ਨਿਸ਼ਾਨੇ ‘ਤੇ ਹੈ ਅਤੇ ਲਗਾਤਾਰ ਕਨ੍ਹੱਈਆ ਕੁਮਾਰ ਖਿਲਾਫ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕਰ ਰਹੀ ਹੈ, ਨੇ ਕਿਹਾ ਕਿ ਉਹ ਕਨੱ੍ਹਈਆ ਦੀ ਜ਼ਮਾਨਤ ਦਾ ਵਿਰੋਧ ਨਹੀਂ ਕਰੇਗੀ।ਹਾਲਾਂਕਿ ਅਜੇ ਵੀ ਦਿੱਲੀ ਪੁਲਿਸ ਵੱਲੋਂ ਵਿਦਿਆਰਥੀ ਨੇਤਾ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਫਤਰ ਤੋਂ ਨਿਕਲਣ ਸਮੇਂ ਬੱਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕੋਲ ਉਨ੍ਹਾਂ ਦੇ ਖਿਲਾਫ ਪੁਖਤਾ ਸਬੂਤ ਹਨ।ਬੱਸੀ ਤੋਂ ਖੁਫੀਆ ਏਜੰਸੀਆਂ ਦੀਆਂ ਉਨ੍ਹਾਂ ਰਿਪੋਰਟਾਂ ਦੇ ਬਾਰੇ ਵਿਚ ਵੀ ਪੁੱਛਿਆ ਗਿਆ ਜਿਸ ਅਨੁਸਾਰ ਕਨ੍ਹਈਆ ਨੇ ਸ਼ਾਇਦ ਉਸ ਪ੍ਰੋਗਰਾਮ ਦੇ ਦੌਰਾਨ ਰਾਸ਼ਟਰ-ਵਿਰੋਧੀ ਨਾਅਰੇ ਨਹੀਂ ਲਗਾਏ ਸੀ ਜਾ ਭੜਕਾਊ ਭਾਸ਼ਣ ਨਹੀਂ ਦਿੱਤਾ ਸੀ ਜੋ ਇਸ ਪੂਰੇ ਵਿਵਾਦ ਦਾ ਕੇਂਦਰ ਹੈ।