Site icon Sikh Siyasat News

ਦੇਸ਼ ਧਰੋਹ ਦੇ ਕੇਸ ਵਿੱਚ ਬੰਦ ਵਿਦਿਆਰਥੀ ਆਗੂ ਕਨ੍ਹਈਆ ਕੁਮਾਰ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਅੱਜ

ਨਵੀਂ ਦਿੱਲੀ (23 ਫਰਵਰੀ, 2016): ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਦੇਸ਼ ਧਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਦੀ ਜ਼ਮਾਨਤ ਦੀ ਅਰਜ਼ੀ ‘ਤੇ ਦਿੱਲੀ ਹਾਈਕੋਰਟ ਅੱਜ ਸੁਣਵਾਈ ਕਰੇਗੀ ।

ਅਰਜ਼ੀ ‘ਚ ਕਨ੍ਹੱਈਆ ਨੇ ਕਿਹਾ ਹੈ ਕਿ ਮਾਮਲੇ ‘ਚ ਉਸ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ ਤੇ ਉਸ ਨੇ ਦੇਸ਼ ਵਿਰੋਧੀ ਨਾਅਰੇ ਨਹੀਂ ਲਗਾਏ ਸਨ।

ਕਨ੍ਹਈਆ ਕੁਮਾਰ (ਪੁਰਾਣੀ ਫੋਟੋ)

ਇਸ ਤੋਂ ਪਹਿਲਾਂ ਕਨ੍ਹਈਆ ਕੁਮਾਰ ਨੇ ਭਾਰਤੀ ਸੁਪਰੀਮ ਕੋਰਟ ਵਿੱਚ ਆਪਣੀ ਜ਼ਮਾਨਤ ਲਈ ਪਹੁੰਚ ਕੀਤੀ ਸੀ। ਉਸਨੇ ਜੇਲ੍ਹ ‘ਚ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਬੰਦ ਬਾਕੀ ਕੈਦੀਆਂ ਤੋਂ ਵੀ ਹਮਲਾ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਸੀ, ਪਰ ਭਾਰਤੀ ਸਰਬ ਉੱਚ ਅਦਾਲਤ ਨੇ ਉਸ ਨੂੰ ਦਿੱਲੀ ਹਾਈਕੋਰਟ ਜਾਜ਼ ਲਈ ਹੁਕਮ ਦਿੱਤੇ ਸਨ।

ਦੱਸਣਯੋਗ ਹੈ ਕਿ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ 9 ਫਰਵਰੀ ਵਾਲੇ ਦਿਨ ਅਫਜਲ ਗੁਰੂ ਦੀ ਬਰਸੀ ਮਨਾਉਣ ਵਾਲੇ ਵਿਦਿਆਰਥੀਆਂ ਵਿੱਚੋਂ ਵਿਦਿਆਰਥੀ ਆਗੂ ਕਨਹੀਆਂ ਕੁਮਾਰ ਨੂੰ ਦਿੱਲੀ ਪੁਲਿਸ ਵੱਲੋਂ 10 ਫਰਵਰੀ ਨੂੰ ਦੇਸ਼ ਧ੍ਰੋਹ ਦੇ ਕੇਸ ਵਿੱਚ ਯੂਨੀਵਰਸਿਟੀ ਤੋਂ ਗ੍ਰਿਫਤਾਰ ਕਰ ਲਿਆ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version