ਸਿਰਸਾ (30 ਮਾਰਚ, 2015): ਵਿਵਾਦਤ ਸੌਦਾ ਡੇਰਾ ਸਿਰਸਾ ਦੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਜੋ ਕਿ ਸੀਬੀਆਈ ਅਦਾਲਤ ਵਿੱਚ ਕਤਲਾਂ ਅਤੇ ਬਾਲਤਕਾਰ ਦੇ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ, ਨੇ ਅੱਜਸਾਧਵੀ ਜਬਰ ਜਨਾਹ ਕੇਸ ਵਿੱਚ ਪੇਸ਼ੀ ਭੁਗਤੀ।
ਕੇਸ ਵਿੱਚ ਅਗਲੀ ਤਰੀਕ 4 ਅਪਰੈਲ ਦੀ ਤੈਅ ਕੀਤੀ ਗਈ ਹੈ ਜਦੋਂਕਿ ਰਣਜੀਤ ਤੇ ਛਤਰਪਤੀ ਕਤਲ ਦੇ ਮਾਮਲੇ ਵਿੱਚ ਵੀ ਅਗਲੀ ਤਰੀਕ ਪਹਿਲਾਂ ਤੋਂ ਹੀ 4 ਅਪਰੈਲ ਤੈਅ ਹੈ।
ਸੌਦਾ ਸਾਧ ਦੇ ਕੇਸ ਨਿਬੜਣ ਦੇ ਨੇੜੇ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਸਤੈਦੀ ਵਧਾ ਦਿੱਤੀ ਗਈ ਹੈ। ਪੁਲੀਸ ਪ੍ਰਸ਼ਾਸਨ ਵੱਲੋਂ ਜਿਥੇ ਜ਼ਿਲ੍ਹੇ ਦੀ ਸਾਰੀ ਪੁਲੀਸ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਉਥੇ ਹੀ ਜ਼ਿਲ੍ਹੇ ਦੇ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਥਾਣਿਆਂ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਕਿਹਾ ਜਾ ਰਿਹਾ ਹੈ।