Site icon Sikh Siyasat News

ਨਾਨਕਸ਼ਾਹੀ ਕੈਲੰਡਰ ਮੁੱਦੇ ‘ਤੇ ਬਣਾਈ ਗਈ ਕਮੇਟੀ ਡੇਰਾਵਾਦ ਦੀ ਪੈਰਵੀ ਕਰਨ ਵਾਲਾ ਫੈਸਲਾ: ਪੰਥਕ ਤਾਲਮੇਲ ਸੰਗਠਨ

ਅੰਮ੍ਰਿਤਸਰ (11 ਮਾਰਚ 2015): ਨਾਨਕਸ਼ਾਹੀ ਕੈਲੰਡਰ ਮਸਲੇ ਦੇ ਹੱਲ ਲਈ ਪਿੱਛਲੇ ਦਿਨੀ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹੋਈ ਮੀਟਿੰਗ ਤੋਂ ਬਾਅਦ ਐਲਾਨੀ ਕਮੇਟੀ ਨਾਲ ਇਸ ਮਸਲੇ ‘ਤੇ ਸਿੱਖ ਕੌਮ ਵਿੱਚ ਮਾਹੌਲ ਗਰਮਾ ਗਿਆ ਹੈ।ਅੱਜ ਲਗਪਗ 50 ਸਿੱਖ ਜਥੇਬੰਦੀਆਂ ’ਤੇ ਆਧਾਰਿਤ ਪੰਥਕ ਤਾਲਮੇਲ ਸੰਗਠਨ ਨੇ 9 ਮਾਰਚ ਨੂੰ ਪੰਜ ਸਿੰਘ ਸਾਹਿਬਾਨ ਦੀ ਇਕ ਮੀਟਿੰਗ ਵਿਚ ਕੀਤੇ ਗਏ ਫੈਸਲੇ ਨੂੰ ਗੈਰ ਪੰਥਕ ਫੈਸਲਾ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ।

ਗਿਆਨੀ ਗੁਰਬਚਨ ਸਿੰਘ ਸੋਧਿਆ ਹੋਇਆ ਕੰਲੈਡਰ ਜਾਰੀ ਕਰਦੇ ਹੋਏ (ਫਾਈਲ ਫੋਟੋ)

ਜੱਥੇਬੰਦੀਆਂ ਨੇ ਦੋਸ਼ ਲਾਇਆ ਕਿ ਇਹ ਡੇਰਾਵਾਦ ਤੇ ਸਿਆਸੀ ਸੋਚ ਦੀ ਪੈਰਵੀ ਕਰਨ ਵਾਲਾ ਫੈਸਲਾ ਹੈ ਅਤੇ ਪੰਥਕ ਜਗਤ ਤੇ ਪੰਥਕ ਭਾਵਨਾਵਾਂ ਅਨੁਸਾਰ ਨਹੀਂ ਹੈ। ਉਨ੍ਹਾਂ ਆਖਿਆ ਕਿ ਦੋਵਾਂ ਧਿਰਾਂ ਦੇ ਪੰਜ ਪੰਜ ਨੁਮਾਇੰਦੇ ਸੱਦ ਕੇ ਵਿਚਾਰ ਕੀਤੀ ਜਾਣੀ ਚਾਹੀਦੀ ਸੀ ਅਤੇ ਸਹਿਮਤੀ ਨਾਲ ਅਗਲਾ ਫੈਸਲਾ ਕੀਤਾ ਜਾਂਦਾ।

ਜਥੇਬੰਦੀ ਦੇ ਆਗੂਆਂ ਨੇ ਕੈਲੰਡਰ ਰਚੇਤਾ ਪਾਲ ਸਿੰਘ ਪੁਰੇਵਾਲ ਜਿਸ ਨੂੰ ਕਮੇਟੀ ਵਿਚ ਇਕੱਲੇ ਕੈਲੰਡਰ ਸਮਰਥਕ ਵਜੋਂ ਸ਼ਾਮਲ ਕੀਤਾ ਹੈ, ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਾਰਵਾਈ ਦਾ ਹਿੱਸਾ ਨਾ ਬਣਨ। ਇਸੇ ਤਰ੍ਹਾਂ ਦੇਸ਼ ਵਿਦੇਸ਼ ਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਭਰਾ ਮਾਰੂ ਜੰਗ ਦਾ ਹਿੱਸਾ ਨਾ ਬਣਨ।

ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਸੰਗਠਨ ਦੇ ਕਨਵੀਨਰ ਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵਲੋਂ ਜਾਰੀ ਕੀਤੀ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਡੇਰਾਵਾਦੀ ਸੋਚ ਸ਼ੁਰੂ ਤੋਂ ਹੀ ਨਾਨਕਸ਼ਾਹੀ ਕੈਲੰਡਰ ਵਿਰੋਧੀ ਰਹੀ ਹੈ । ਕੈਲੰਡਰ ਵਿਵਾਦ ਸਬੰਧੀ ਸਮੂਹ ਫੈਸਲੇ ਰੱਦ ਕਰਦਿਆਂ ਪੰਥਕ ਤਾਲਮੇਲ ਸੰਗਠਨ ਨੇ ਦੇਸ਼ ਵਿਦੇਸ਼ ਵਿਚ ਵਸਦੀ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਕੌਮੀ ਏਕਤਾ ਵਾਸਤੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version