ਆਮ ਖਬਰਾਂ

ਦਸਤਾਰ ਮਾਰਚ ਦੌਰਾਨ ਦਰਜ ਕੀਤੇ ਇਰਾਦਾ ਕਤਲ ਕੇਸ ਚੋਂ ਭਾਈ ਸੁੱਜੋਂ ਅਤੇ ਸਾਥੀ ਬਰੀ

By ਸਿੱਖ ਸਿਆਸਤ ਬਿਊਰੋ

August 07, 2011

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਵਾਗਤ

ਬੰਗਾ (07 ਅਗਸਤ, 2011):  ਦੋ ਸਾਲ ਪਹਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਬੰਗਾ ਵਿਖੇ ਸਿੱਖ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਵਾਲਾ ਵਿਸ਼ਾਲ ਦਸਤਾਰ ਮਾਰਚ ਕੱਢਿਆ ਗਿਆ ਸੀ । ਇਸ ਮਾਰਚ ਦੇ ਪ੍ਰਬੰਧਕ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ ਸਨ । ਮਾਰਚ ਵਿੱਚ ਸ਼ਾਮਲ ਸਿੱਖਾਂ ਨੇ “ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ , ਰਾਜ ਕਰੇਗਾ ਖਾਲਸਾ , ਸੰਤ ਜਰਨੈ਼ਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਰਹੇ , ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ” ਵਰਗੇ ਜੈਕਾਰਿਆਂ – ਨਾਹਰਿਆਂ ਨਾਲ ਅਕਾਸ਼ ਗੂੰਜਣ ਲਗਾ ਦਿੱਤਾ । ਮਾਰਚ ਦੀ ਬੇਮਿਸਾਲ ਸਫਲਤਾ ਤੋਂ ਦੁਖੀ ਬਾਦਲ ਐਂਡ ਕੰਪਨੀ ਨੇ ਆਪਣੀ ਪੁਲੀਸ ਰਾਹੀਂ ਮਾਰਚ ਦੇ ਪ੍ਰਬੰਧਕ ਭਾਈ ਤਰਸੇਮ ਸਿੰਘ ਮੋਰਾਂਵਾਲੀ ,ਭਾਈ ਚਰਨਜੀਤ ਸਿੰਘ ਸੁੱਜੋਂ ਅਤੇ ਦੋ ਹੋਰ ਸਾਥੀਆਂ ਦੇ ਖਿਲਾਫ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮਾ ਦਰਜ ਕਰਵਾ ਲਿਆ । ਜਦਕਿ ਮਾਰਚ ਦੌਰਾਨ ਕੋਈ ਵੀ ਵਿਅਕਤੀ ਜ਼ਖਮੀਂ ਨਹੀਂ ਹੋਇਆ ਸੀ , ਪਰ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਸੀ । ਭਾਈ ਤਰਸੇਮ ਸਿੰਘ ਮੋਰਾਂਵਾਲੀ ਦਾ ਨਾਮ ਪੁਲੀਸ ਨੇ ਕੇਸ ਚੋਂ ਕੱਢ ਦਿੱਤਾ ਸੀ , ਜਦਕਿ ਭਾਈ ਸੁੱਜੋਂ ਅਤੇ ਕੇਸ ਵਿੱਚ ਸ਼ਾਮਲ ਦੋ ਹੋਰ ਸਾਥੀਆਂ ਨੂੰ ਪੰਜਾਬ ਹਰਿਆਣਾ ਹਾਈਕੋਰਟ ਚੋਂ ਅਗਾਊਂ ਜ਼ਮਾਨਤਾਂ ਕਰਵਾਉਣੀਆਂ ਪਈਆਂ , ਪੁਲੀਸ ਪੁੱਛਗਿੱਛ ਦੇ ਬਹਾਨੇ ਆਏ ਦਿਨ ਸਤਾਉਂਦੀ ਰਹੀ ਅਤੇ ਲਗਾਤਾਰ ਇਹ ਕੇਸ ਦੀਆਂ ਤਰੀਕਾਂ ਭੁਗਤਦੇ ਰਹੇ । ਬੀਤੇ ਦਿਨੀ ਮਾਣਜੋਗ ਜੱਜ ਸ੍ਰ, ਕੁਲਦੀਪ ਸਿਘ ਨੇ ਭਾਈ ਚਰਨਜੀਤ ਸਿੰਘ ਸੁਜੋਂ ਅਤੇ ਦੋ ਸਾਥੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ । ਇਸੇ ਦੌਰਾਨ ਲੰਡਨ ਜਾਰੀ ਪ੍ਰੈਸ ਨੋਟ ਵਿੱਚ ਇਸ ਦੀ ਫੈਂਸਲੇ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਯੂ,ਕੇ ਅਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਤਹਿ ਦਿਲੋਂ ਸਵਾਗਤ ਕੀਤਾ ਗਿਆ । ਸ੍ਰ, ਸੁਖਵਿੰਦਰ ਸਿੰਘ ਖਾਲਸਾ , ਸ੍ਰ, ਕਿਰਪਾਲ ਸਿੰਘ ਮੱਲਾਬੇਦੀਆਂ ,ਸ੍ਰ, ਨਿਰਮਲ ਸਿੰਘ ਸੰਧੂ , ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ,ਸ੍ਰ, ਅਮਰਜੀਤ ਸਿੰਘ ਮਿਨਹਾਸ , ਸ੍ਰ, ਨਿਰੰਜਨ ਸਿੰਘ ਬਾਸੀ ,ਸ੍ਰ, ਹਰਜਿੰਦਰ ਸਿੰਘ ਸੰਧੂ਼ ,, ਸ੍ਰ, ਬਲਵਿੰਦਰ ਸਿੰਘ ਢਿੱਲੋਂ , ਸ੍ਰ, ਵਰਿੰਦਰ ਸਿੰਘ ਬਿੱਟੂ ਨੇ ਆਸ ਪ੍ਰਗਟਾਈ ਕਿ ਚਰਨਜੀਤ ਸਿੰਘ ਸੁੱਜੋਂ ਪਹਿਲਾਂ ਨਾਲੋਂ ਵੀ ਵੱਧ ਹੌਂਸਲੇ ਅਤੇ ਦ੍ਰਿੜਤਾ ਨਾਲ ਸਿੱਖ ਕੌਮ ਦੀ ਚੜਦੀ ਕਲਾ ਲਈ ਯਤਨ ਜਾਰੀ ਰੱਖਣਗੇ ਅਤੇ ਉਹਨਾਂ ਦਾ ਹਰ ਤਰਾਂ ਸਾਥ ਦਿੱਤਾ ਜਾਵੇਗਾ । ਸਿੱਖ ਜਥੇਬੰਦੀਆਂ ਨੇ ਇਸ ਫੈਂਸਲੇ ਨੂੰ ਸੱਚਾਈ ਅਤੇ ਅਸੂਲਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਜਿੱਤ ਕਰਾਰ ਦਿੱਤਾ ਹੈ । ਸਿੱਖ ਜਥੇਬੰਦੀਆਂ ਵਲੋਂ ਭਾਈ ਚਰਨਜੀਤ ਸਿੰਘ ਸੁੱਜੋਂ ਨੂੰ ਤਹਿ ਦਿਲੋਂ ਮੁਬਾਰਕਵਾਦ ਦਿੱਤੀ ਗਈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: