ਚੰਡੀਗੜ੍ਹ ( 26 ਮਾਰਚ, 2016): ਪੰਜ ਤੀਰ ਰਿਕਾਰਡਜ਼ ਅਤੇ ਪ੍ਰਦੀਪ ਸਿੰਘ ਪਿਛਲ਼ੇ ਕਾਫੀ ਸਮੇਂ ਤੋਂ ਸਿੱਖੀ ਸਿਧਾਂਤ ਅਤੇ ਵਿਚਾਰਧਾਰਾ ਛੋਟੀਆਂ ਫਿਲਮਾਂ ਬਣਾੳੇਣ ਦਾ ਉਪਰਾਲਾ ਕਰ ਰਹੇ ਹਨ। ਇਨ੍ਹਾਂ ਫਿਲਮਾਂ ਰਾਹੀ ਜਿੱਥੇ ਸਿੱਖੀ ਸਿਧਾਂਤ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ, ਉੱਥੇ ਨਾਲ ਹੀ ਸਿੱਖਾਂ, ਖਾਸ ਕਰ ਨੌਜਾਵਨੀ ਵਿੱਚ ਆਈਆਂ ਸਿਧਾਂਤਕ ਕਮਜ਼ੌਰੀਆਂ ਵੱਲ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ।
ਪਿਛਲੇ ਦਿਨੀ ਪੰਜ ਤੀਰ ਰਿਕਾਰਡਜ਼ ਵੱਲੋ ਜਾਰੀ ਕੀਤੀ ਗਈ ਫਿਲਮ “Im SarDaar Ji” ਸਿੱਖ ਸਰੂਪ ਅਤੇ ਸਿੱਖੀ ਕਿਰਦਾਰ ਤੋਂ ਵਿਹੂਣੀ ਨੌਜਵਾਨੀ ਦੀ ਦਸ਼ਾ ਬਿਆਨ ਕੇ ਥੋੜੇ ਸਮੇਂ ਵਿੱਚ ਵੱਡਾ ਸੁਨੇਹਾ ਦੇਣ ਦਾ ਉਪਰਾਲਾ ਕੀਤਾ ਹੈ।
ਇਸ ਫਿਲਮ ਦੀ ਕਹਾਣੀ ਨੂੰ ਅੱਖਰ ਪ੍ਰਦੀਪ ਸਿੰਘ ਨੇ ਦਿੱਤੇ ਹਨ ਅਤੇ ਨਿਰਦੇਸ਼ਨ ਵੀ ਉਨ੍ਹਾਂ ਹੀ ਕੀਤਾ ਹੈ।ਇਸ ਫਿਲਮ ਵਿੱਚ ਨਵਜੀਤ ਸਿੰਘ ਅਤੇ ਆਲਮ ਕੰਬੋਜ ਵੱਲੋਂ ਕਿਰਦਾਰ ਨਿਭਾਏ ਗਏ ਹਨ।