ਇਸ ਤੋਂ ਇਲਾਵਾ ਪੰਚਾਇਤੀ ਰਾਜ ਵਿਭਾਗ ਲਖਨੌਰ (ਬਿਹਾਰ) ਦਾ ਇਕ ਦਸਤਾਵੇਜ ਵੀ ਨਕਲ ਦੇ ਰੂਪ ਵਿਚ ਬੈਂਚ ਕੋਲ ਪੇਸ਼ ਕੀਤਾ ਗਿਆ, ਜਿਸ ਵਿਚ ਵੀ ਉਸ ਦੇ ਮਹੇਸ਼ ਕੁਮਾਰ ਝਾਅ ਦਾ ਪੁੱਤਰ ਅਤੇ ਇਸ ਪਰਿਵਾਰ ਦਾ ਸਬੰਧ ਮਹੇਸ਼ ਨਾਲ ਹੀ ਹੋਣ ਅਤੇ ਇਸ ਦੇ ਵੇਰਵੇ ਇਨ੍ਹਾਂ ਦੀਆਂ ਵੋਟਰ ਸੂਚੀਆਂ ਵਿਚ ਵੀ ਸ਼ੁਮਾਰ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਦਲੀਪ ਨੇ ਮਾਲ ਵਿਭਾਗ ਬਿਹਾਰ ਦਾ ਵੀ 29 ਨਵੰਬਰ, 2013 ਦਾ ਦਸਤਾਵੇਜ ਅਤੇ 8 ਫਰਵਰੀ, 2011 ਦੀ ਭਾਰਤੀ ਸਟੇਟ ਬੈਂਕ ਦੀ ਆਪਣੀ ਪਾਸ ਬੁੱਕ ਦੀ ਨਕਲ ਹਾਈਕੋਰਟ ਨੂੰ ਭੇਜ ਕੇ ਖ਼ੁਦ ਦੇ ਹੀ ਆਸ਼ੂਤੋਸ਼ ਦਾ ਪੁੱਤਰ ਹੋਣ ਅਤੇ ਇਸ ਨਾਤੇ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਿਕ ਉਸ ਦੇ ਅੰਤਿਮ ਸੰਸਕਾਰ ਦਾ ਹੱਕਦਾਰ ਹੋਣ ਦਾ ਆਪਣਾ ਦਾਅਵਾ ਦੁਹਰਾਇਆ।
ਉਸ ਦੇ ਮਾਮੇ ਜੀਤਨ ਝਾਅ ਵੱਲੋਂ ਭੇਜੇ ਹਲਫ਼ਨਾਮੇ ਦੀ ਨਕਲ ਵੀ ਬੈਂਚ ਕੋਲ ਪੇਸ਼ ਕਰਦਿਆਂ ਉਨ੍ਹਾਂ ਦੇ ਵਕੀਲ ਐਸ.ਪੀ. ਸੋਈ ਨੇ ਜਾਣਕਾਰੀ ਦਿੱਤੀ ਕਿ ਮਹੇਸ਼ ਕੁਮਾਰ ਝਾਅ ਦੇਵਾਨੰਦ ਝਾਅ ਦੀ ਤੀਜੀ ਔਲਾਦ ਹੈ।
1972 ਵਿਚ ਘਰ ਤਿਆਗਣ ਮਗਰੋਂ ਉਨ੍ਹਾਂ ਨੂੰ ਹੀ ਸਭ ਤੋਂ ਪਹਿਲਾਂ 1999 ਵਿਚ ਪਤਾ ਲੱਗਾ ਕਿ ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਤਹਿਤ ਨੂਰਮਹਿਲ ਕਸਬੇ ਵਿਚ ਛੀਬਿਆਂ ਵਾਲੇ ਮੁਹੱਲੇ ਵਿਚਲੀ ਇਕ ਇਮਾਰਤ ਵਿਚ ਆਸ਼ਰਮ ਦੇ ਮੁਖੀ ਵਜੋਂ ਵਿਚਰ ਰਿਹਾ ਹੈ।
ਜਿਸ ਮਗਰੋਂ ਉਨ੍ਹਾਂ ਉਸ ਨਾਲ ਸੰਪਰਕ ਸਾਧਿਆ ਅਤੇ ਉਸ ਨੇ ਆਪਣੇ ਪਰਿਵਾਰ ਨਾਲ ਦਿੱਲੀ ਦੇ ਪੀਤਮਪੁਰਾ ਵਿਸਥਾਰ ਇਲਾਕੇ ਦੀ ਪਾਕਿਟ ਡੀ ਦੇ ਪਲਾਟ ਨੰਬਰ 3 ਵਿਚ ਸਾਲ 1999 ਦੌਰਾਨ ਹੀ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਹਾਈਕੋਰਟ ਬੈਂਚ ਵਿਚ ਇਸ ਸਾਰੇ ਦਸਤਾਵੇਜ ਨਕਲਾਂ ਦੇ ਰੂਪ ਵਿਚ ਪੇਸ਼ ਕੀਤੇ ਗਏ ਹਨ। ਹਾਈਕੋਰਟ ਨੇ ਇਨ੍ਹਾਂ ਦੇ ਅਸਲ ਦੀ ਤਵੱਕੋ ਕਰਦਿਆਂ ਕੁਝ ਹੋਰ ਪੁਖਤਾ ਸਬੂਤਾਂ ਦੀ ਵੀ ਮੰਗ ਕੀਤੀ। ਇਸ ਕੇਸ ‘ਤੇ ਅਗਲੀ ਸੁਣਵਾਈ ਹੁਣ 29 ਅਕਤੂਬਰ ਨੂੰ ਹੋਵੇਗੀ।