Site icon Sikh Siyasat News

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੂਰਬ 5 ਜਨਵਰੀ ਨੂੰ ਮਨਾਇਆ ਜਾਵੇ; ਦਲ ਖਾਲਸਾ ਨੇ ਜੱਥੇਦਾਰ ਸ੍ਰੀ ਅਕਾਲ ਤਖਤ ਨੂੰ ਕੀਤੀ ਅਪੀਲ

Kanwar-Pal-Singh-Bittu-Dal-Khalsa-leader-225x300

ਕੰਵਰਪਾਲ ਸਿੰਘ

ਹੁਸ਼ਿਆਰਪੁਰ (19 ਨਵੰਬਰ, 2014): ਸਿੱਖ ਕੌਮ ਦੇ ਨਿਆਰੇ ਪਨ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਦੀ ਜਗ੍ਹਾ ਮਿਲਗੋਭਾ ਕੈਲੰਡਰ ਨੂੰ ਲਾਗੂ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਕੌਮ ਵਿੱਚ ਇੱਕ ਹੋਰ ਪਾੜਾ ਪਾਉਣ ਦਾ ਦੋਸ਼ੀ ਠਹਰਾਉਦਿਆਂ ਦਲ ਖਾਲਸਾ ਨੇ ਜਥੇਦਾਰ ਨੂੰ ਪੁੱਛਿਆ ਹੈ ਕਿ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਦਿਹਾੜਾ ਮਨਾਉਣ ਸੰਬਧੀ ਇਸ ਵਰ੍ਹੇ 7 ਜਨਵਰੀ ਤੈਅ ਕਰਨ ਮੌਕੇ ਉਨਾਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਿਸਚਿਤ 5 ਤਾਰੀਖ ਬਾਰੇ ਗੌਰ ਕਿਉਂ ਨਹੀਂ ਕੀਤਾ?

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ, ਡਾ: ਮਨਜਿੰਦਰ ਸਿੰਘ ਅਤੇ ਰਣਬੀਰ ਸਿੰਘ ਨੇ ਕਿਹਾ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਨਿਸ਼ਚਿਤ ਕੀਤਾ ਸੀ ਙ ਪੰਥ ਦਾ ਇੱਕ ਹਿੱਸਾ ਅੱਜ ਵੀ ਮੂਲ ਕੈਲੰਡਰ ਨੂੰ ਮਾਨਤਾ ਦਿੰਦਾ ਹੈ।

ਉਹਨਾਂ ਜਥੇਦਾਰ ਅਕਾਲ ਤਖਤ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਮੁੜ ਮੂਲ ਕੈਲੰਡਰ ਲਾਗੂ ਕਰਨ ਤੇ ਪੰਥ ਵਿੱਚ ਪਈ ਦੁਬਿਧਾ ਨੂੰ ਖਤਮ ਕਰਨ ਲਈ ਅਪੀਲ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version