Site icon Sikh Siyasat News

ਦਲ ਖਾਲਸਾ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਵੇਗਾ

ਅੰਮ੍ਰਿਤਸਰ (3 ਅਗਸਤ, 2015): ਸਿੱਖ ਆਜ਼ਾਦੀ-ਪਸੰਦ ਜਥੇਬੰਦੀ ਦਲ ਖਾਲਸਾ ਨੇ ਸਿੱਖ ਕੌਮ ਨੂੰ ਭਾਰਤ ਦੀ ਅਜ਼ਾਦੀ ਸਬੰਧੀ ਮਨਾਏ ਜਾ ਰਹੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਕਿਹਾ।

ਪਾਰਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਡਾ ਮਨਜਿੰਦਰ ਸਿੰਘ ਨੇ ਕਿਹਾ ਕਿ ਕਰਮਵਾਰ 14 ਅਤੇ 15 ਅਗਸਤ 1947 ਨੂੰ ਮੁਸਲਮਾਨ ਵੀਰਾਂ ਨੂੰ ਪਾਕਿਸਤਾਨ ਅਤੇ ਹਿੰਦੁ ਵੀਰਾਂ ਨੂੰ ਹਿੰਦੁਸਤਾਨ ਮਿਲਿਆ ਪਰ ਸਿੱਖ ਆਜ਼ਾਦੀ ਦਾ ਨਿੱਘ ਮਾਨਣ ਤੋਂ ਵਾਂਝੇ ਰਹਿ ਗਏ।

ਮੀਟਿੰਗ ਦੌਰਾਨ ਦਲ ਖਾਲਸਾ ਦੇ ਆਗੂ

ਜੱਥੇਬੰਦੀ ਨੇ ਸਿੱਖ ਕੌਮ ਨੂੰ ਭਾਰਤ ਦੀ ਅਜ਼ਾਦੀ ਸਬੰਧੀ ਮਨਾਏ ਜਾ ਰਹੇ ਜਸ਼ਨਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆਂ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਲਈ ਕਿਹਾ।

ਸਿੱਖਾਂ ਨੂੰ 15 ਅਗਸਤ ਦੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਸਿੱਖਾਂ ਵੱਲੋਂ ਭਾਰਤੀ ਅਜ਼ਾਦੀ ਦਿਵਸ ਮਨਾਉਣਾ ਫੱਬਦਾ ਨਹੀਂ, ਬਣਾਏਇਸਦੇ ਸਿੱਖਾਂ ਨੂੰ ਆਪਣੀ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਦੇ ਯਤਨ ਵਿੱਚ ਲੱਗੇ ਰਹਿਣਾ ਚਾਹੀਦਾ ਹੈ।

ਦਲ ਖਾਲਸਾ ਆਗੂ ਡਾ. ਮਨਜਿੰਦਰ ਸਿੰਘ ਜੰਡੀ ਨੇ ਕਿਹਾ ਕਿ ਦਲ਼ ਵੱਲੋਂ ਮੋਗਾ ਵਿੱਚ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉ ਲਈ ਇੱਕ ਮਾਰਚ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਉਸ ਦਿਨ ਤੋਂ ਹੀ ਸਿੱਖ ਆਪਣੇ ਰਾਜ-ਭਾਗ ਅਤੇ ਕੌਮੀ ਘਰ ਲਈ ਵੱਖ-ਵੱਖ ਪੜਾਵਾਂ ਵਿਚੋ ਹੁੰਦਿਆਂ ਜਦੋਜਹਿਦ ਕਰ ਰਹੇ ਹਨ। ਉਹਨਾਂ ਕਿਹਾ ਕਿ ਅਜ਼ਾਦੀ ਖਾਲਸੇ ਦਾ ਹੱਕੀ ਸੰਘਰਸ਼ ਜਾਰੀ ਹੈਅਤੇ ਇਸਨੂੰ ਹਰ ਹਾਲਤ ਵਿੱਚ ਜਾਰੀ ਰੱਖਿਆ ਜਾਵੇਗਾ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਇਸ ਦਿਨ ਜਲੰਧਰ ਵਿੱਚ ‘ਆਜ਼ਾਦੀ-ਇੱਕੋ-ਇੱਕ ਰਾਹ’ ਵਿਸ਼ੇ ਉਤੇ ਗੁਰਦੁਆਰਾ ਨੌਵੀ ਪਾਤਿਸ਼ਾਹੀ ਵਿਖੇ ਕਾਨਫਰੰਸ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version