Site icon Sikh Siyasat News

ਦਲ ਖ਼ਾਲਸਾ ਨੇ ਘੱਲੂਘਾਰਾ ਦਿਹਾੜੇ ’ਤੇ ਬੰਦ ਨੂੰ ਸਫਲ ਕਰਨ ਲਈ ਅੰਮ੍ਰਿਤਸਰ ਵਾਸੀਆਂ ਦਾ ਧੰਨਵਾਦ ਕੀਤਾ

ਅੰਮ੍ਰਿਤਸਰ: ਦਲ ਖ਼ਾਲਸਾ ਨੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਬੰਦ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਹੈ। ਦਲ ਖ਼ਾਲਸਾ ਨੇ ਜੂਨ 84 ਵਿਚ ਭਾਰਤੀ ਫੌਜ ਵਲੋਂ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ ਅਤੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ। ਜਥੇਬੰਦੀ ਨੇ ਘੱਲੂਘਾਰਾ ਦੀ ਯਾਦ ਵਿਚ ਅਤੇ ਦਰਬਾਰ ਸਾਹਿਬ ਦੀ ਅਜ਼ਮਤ ਲਈ ਲੜਦੇ ਹੋਏ ਸ਼ਹੀਦ ਸਿੰਘਾਂ ਨੂੰ ਸਮਰਪਤ ਬੰਦ ਦਾ ਸੱਦਾ ਦਿੱਤਾ ਸੀ।

6 ਜੂਨ ਨੂੰ ਦਲ ਖ਼ਾਲਸਾ ਵਲੋਂ ਬੁਲਾਏ ਬੰਦ ਦਾ ਅੰਮ੍ਰਿਤਸਰ ਦੇ ਵੱਖ-ਵੱਖ ਬਜ਼ਾਰਾਂ ‘ਚ ਅਸਰ

ਜਥੇਬੰਦੀ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਸਮੇਤ ਭਾਈ ਕੰਵਰਪਾਲ ਸਿੰਘ ਅਤੇ ਭਾਈ ਸਤਨਾਮ ਸਿੰਘ ਪਾਉਂਟਾ ਸਾਹਿਬ ਨੇ ਅਕਾਲ ਤਖ਼ਤ ਵਿਖੇ ਹੋਈ ਅਰਦਾਸ ਵਿਚ ਹਿੱਸਾ ਲਿਆ ਅਤੇ ਗਿਆਨੀ ਗੁਰਬਚਨ ਸਿੰਘ ਦੇ ਭਾਸ਼ਣ ਦਾ ਬਾਈਕਾਟ ਕੀਤਾ ਕਿਉਂਕਿ ਗੁਰਬਚਨ ਸਿੰਘ ਬਹੁਗਿਣਤੀ ਸਿੱਖਾਂ ਵਿਚੋਂ ਆਪਣੀ ਭਰੋਸਗੀ ਗਵਾ ਚੁਕੇ ਹਨ ਅਤੇ ਕੌਮ ਵਲੋਂ ਉਨ੍ਹਾਂ ਨੂੰ ਨਕਾਰ ਦਿੱਤਾ ਗਿਆ ਹੈ। ਜਥੇਬੰਦੀ ਨੇ ਬਾਦਲ ਦੀ ਇਸ ਗੱਲੋਂ ਨਿੰਦਾ ਕੀਤੀ ਕਿ ਉਹ ਅਜਿਹੇ ਜਥੇਦਾਰ ਨੂੰ ਆਪਣੇ ਅਹੁਦੇ ਤੋ ਹਟਾ ਕਿਉਂ ਨਹੀਂ ਰਹੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version