ਅਫਜ਼ਲ ਗੁਰੂ ਦੇ ਸ਼ਹੀਦੀ ਸਮਾਗਮ ਵਿੱਚ ਸ਼ਾਮਲ ਸਿੱਖ ਆਗੂ

ਸਿਆਸੀ ਖਬਰਾਂ

ਦਲ ਖਾਲਸਾ ਆਗੂਆਂ ਨੇ ਅਫਜ਼ਲ ਗੁਰੁ ਦੇ ਸ਼ਹੀਦੀ ਦਿਹਾੜੇ ‘ਤੇ ਕਸ਼ਮੀਰੀ ਲੋਕਾਂ ਨਾਲ ਸ਼ਾਮਲ ਹੋਕੇ ਸ਼ਰਧਾ ਦੇ ਫੁੱਲ ਭੇਟ ਕੀਤੇ

By ਸਿੱਖ ਸਿਆਸਤ ਬਿਊਰੋ

February 10, 2016

ਅੰਮ੍ਰਿਤਸਰ (10 ਫਰਵਰੀ, 2016): ਕਸ਼ਮੀਰੀ ਅਜ਼ਾਦੀ ਨਾਲ ਸਬੰਧਿਤ ਅਫਜ਼ਲ ਗੁਰੂ ਦੇ ਤੀਜੇ ਸ਼ਹੀਦੇ ਦਿਹਾੜੇ ‘ਤੇ ਕਸ਼ਮੀਰੀ ਲੋਕਾਂ ਨਾਲ ਮਿਲਕੇ ਸਿੱਖ ਅਜ਼ਾਦੀ ਸੰਘਰਸ਼ ਨੂੰ ਪਰਨਾਈ ਜੱਥੇਬੰਦੀ ਦਲ ਖਾਲਸਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਨੇ ਸਿੱਖ ਸਿਆਸਤ ਨੂੰ ਭੇਜੇ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਭਾਰਤ ਸਰਕਾਰ ਨੇ ਅਫਜਲ ਗੁਰੂ ਨੂੰ ਤਿੰਨ ਸਾਲ ਪਹਿਲਾਂ ਕਤਲ ਕਰ ਦਿੱਤਾ ਸੀ।

ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਕਾਨੂੰਨੀ ਅਤੇ ਮੁੱਢਲੇ ਅਧਿਕਾਰਾਂ ਨੂੰ ਦਰਕਿਨਾਰ ਕਰਕੇ ਅਫਜ਼ਲ ਗੁਰੂ ਦੀਆਂ ਅਸਥੀਆਂ ਪਰਿਵਾਰ ਨੂੰ ਨਾ ਦੇਣ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਕਸ਼ਮੀਰ ਆਪਣੇ ਮਾਣਮੱਤੇ ਪੁੱਤਰ ਦੀ ਯਾਦ ਮਨਾ ਰਿਹਾ ਹੈ, ਜਿਸਨੇ ਆਪਣੇ ਲੋਕਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਆਪਾ ਲੇਖੇ ਲਾਇਆ ਸੀ। ਉਨ੍ਹਾਂ ਕਿਹਾ ਕਿ ਅਫਜ਼ਲ ਉਨ੍ਹਾਂ ਕੁਝ ਮਰਜੀਵੜਿਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਪ੍ਰਮਾਤਮਾਂ ਨੇ ਸ਼ਹਾਦਤਾਂ ਨਾਲ ਨਵਾਜ਼ਿਆ ।

ਇਹ ਖਬਰ ਅੰਗਰੇਜ਼ੀ ਵਿਚ ਪੜ੍ਹਨ ਲਈ ਵੇਖੋ: Dal Khalsa joins people of Kashmir in paying rich tributes to Janab Afzal Guru

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: