ਪ੍ਰਬੰਧਕਾਂ ਵਲੋਂ ਪੰਜ ਸਿੰਘਾਂ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਪਰਿਵਾਰਕ ਮੈਂਬਰ ਨੂੰ ਸ਼ਾਲ ਅਤੇ ਸਿਰੋਪਾ ਦੇ ਕੇ ਸਨਮਾਨਤ ਕੀਤਾ

ਪੰਜਾਬ ਦੀ ਰਾਜਨੀਤੀ

ਦਲ ਖ਼ਾਲਸਾ ਦੀ ਕਾਨਫਰੰਸ ‘ਚ ਅਜ਼ਾਦ ਅਤੇ ਖੁਦਮੁਖਤਿਆਰ ਪੰਜਾਬ ਦੀ ਗੱਲ ਹੋਈ

By ਸਿੱਖ ਸਿਆਸਤ ਬਿਊਰੋ

November 01, 2016

ਅੰਮ੍ਰਿਤਸਰ: ਅਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਪੰਜਾਬ ਨੂੰ ਪ੍ਰਾਪਤ ਕਰਨ ਦੇ ਆਪਣੇ ਸੰਕਲਪ ਨੂੰ ਮਜਬੂਤੀ ਨਾਲ ਰੱਖਦੇ ਹੋਏ ਦਲ ਖ਼ਾਲਸਾ ਨੇ ਕਿਹਾ ਕਿ ਆਮ ਤੌਰ ‘ਤੇ ਸਾਰੇ ਪੰਜਾਬੀ ਅਤੇ ਖਾਸ ਤੌਰ ‘ਤੇ ਪੰਜਾਬ ਦੇ ਸਿੱਖ ਅਗਲੇ ਹੋਰ 50 ਸਾਲ ਇਨ੍ਹਾਂ ਹਾਲਾਤਾਂ ਵਿਚ ਨਹੀਂ ਰਹਿ ਸਕਦੇ।

ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ‘ਤੇ ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੇ ਜੱਦੀ ਪਿੰਡ ਫੇਰੂਮਾਨ ਵਿਖੇ ਇਕ ਕਾਨਫਰੰਸ ਕਰਵਾਈ। ਜਿਸ ਵਿਚ ਦਿੱਲੀ ਦੇ ਹਾਕਮਾਂ ਵਲੋਂ ਪੰਜਾਬ ‘ਤੇ ਕੀਤੇ ਜ਼ੁਲਮਾਂ ਅਤੇ ਪੰਜਾਬ ਦੀ ਪੀੜਾ ਨੂੰ ਉਜਾਗਰ ਕੀਤਾ ਗਿਆ।

ਜਥੇਬੰਦੀ ਹੇ ਕਿਹਾ ਕਿ ਸਿੱਖ ਧਾਰਮਿਕ, ਸਮਾਜਿਕ, ਵਿਚਾਰਕ ਰੂਪ ਵਿਚ ਭਾਰਤੀਆਂ ਤੋਂ ਵੱਖਰੇ ਹਨ। ਦਲ ਖ਼ਾਲਸਾ ਨੇ ਭਾਰਤੀ ਚੋਣ ਸਿਸਟਮ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੇ ਆਪਣੇ ਸਿਧਾਂਤ ਨੂੰ ਵੀ ਦੁਹਰਾਇਆ।

ਇਕੱਠ ਨੂੰ ਸੰਬੋਧਨ ਕਰਦਿਆਂ ਦਲ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੁਰਬਾਨੀਆਂ ਅਤੇ ਪੀੜਾ ਬਰਦਾਸ਼ਤ ਕਰਕੇ ਵੀ ਜਿਹੜਾ ਸੂਬਾ ਮਿਲਿਆ ਉਹ ਵਿਚੋਂ ਰਾਜਧਾਨੀ, ਪਾਣੀ ਦੇ ਸਾਧਨ, ਹੈਡ ਵਰਕਸ ਆਦਿ ਪੰਜਾਬ ਤੋਂ ਖੋਹ ਲਏ ਗਏ। ਉਨ੍ਹਾਂ ਪਾਣੀਆਂ ਦੀ ਲੁੱਟ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਸਿੱਖਾਂ ਦੇ ਦਰਦ ਨੂੰ ਬਿਆਨ ਕਰਦਿਆਂ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਪਛਾਣ ਖਤਮ ਕਰਨ ਲਈ ਕਿਵੇਂ ਸਾਜਿਸ਼ ਤਹਿਤ ਨਿਰੰਕਾਰੀ ਅਤੇ ਹੋਰ ਗੁਰੂ ਘਰ ਦੇ ਦੋਖੀਆਂ ਨੂੰ ਉਤਸ਼ਾਹਤ ਕੀਤਾ ਗਿਆ ਅਤੇ ਉਨ੍ਹਾਂ ਦੀ ਮਦਦ ਕੀਤੀ ਗਈ ਇਹ ਲੁਕੀ ਛਿਪੀ ਗੱਲ ਨਹੀਂ ਹੈ।

ਇਸ ਮੌਕੇ ਦਲ ਖ਼ਾਲਸਾ ਨੇ ਪੰਜਾਬ ਦੇ 50 ਸਾਲਾ ਖੂਨੀ ਇਤਿਹਾਸ ਨੂੰ ਦਰਸਾਉਂਦਾ 8 ਪੇਜ ਦਾ ਕਿਤਾਬਚਾ ਵੀ ਜਾਰੀ ਕੀਤਾ।

ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਸੂਬੇ ਦੀਆਂ ਕਠਪੁਤਲੀ ਸਰਕਾਰਾਂ ਨੇ ਦੋ ਕੰਮ ਕੀਤੇ ਇਕ ਤਾਂ ਖੁੱਲ੍ਹਾ ਨਸ਼ਾ ਅਤੇ ਦੂਜਾ ਬਾਹਰਲੇ ਸੂਬਿਆਂ ਤੋਂ ਲਿਆ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੇ ਪੱਕੇ ਕਰਨਾ। ਇਹ ਆਪਣੇ ਘਰ ਵਿਚ ਹੀ ਸਿੱਖਾਂ ਨੂੰ ਘੱਟਗਿਣਤੀ ਕਰਨ ਦੀ ਸਾਜਿਸ਼ ਤਹਿਤ ਕੀਤਾ ਗਿਆ।

ਕਾਨਫਰੰਸ ਦੀ ਸਮਾਪਤੀ ਤੋਂ ਬਾਅਦ ਸੈਂਕੜੇ ਕਾਰਜਕਰਤਾਵਾਂ ਨੇ ਕੇਸਰੀ ਝੰਡੇ ਲੈ ਕੇ ਫੇਰੂਮਾਨ ਤੋਂ ਸ੍ਰੀ ਅਕਾਲ ਤਖ਼ਤ ਸਾਹਿਤ ਤਕ ਮਾਰਚ ਕੀਤਾ। ਅਤੇ ਪੰਜਾਬੀ ਦੀ ਅਜ਼ਾਦੀ ਦੇ ਹੱਕ ਵਿਚ ਨਾਅਰੇ ਵੀ ਲਾਏ।

ਇਸ ਮਾਰਚ ਵਿਚ ਸਿੱਖ ਫੈਡਰੇਸ਼ਨ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਯੂਥ ਆਫ ਪੰਜਾਬ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਹਿੱਸਾ ਲਿਆ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Dal Khalsa conference resolves to regain independent and sovereign Punjab …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: