ਸਿੱਖ ਖਬਰਾਂ

ਲੁਧਿਆਣਾ ਵਿਖੇ ਕਰਫਿਊ ਲਗਾਇਆ; ਸਿੱਖ ਸੰਗਤ ਵੱਲੋਂ 6 ਨੂੰ ਲੁਧਿਆਣਾ ਬੰਦ ਦਾ ਸੱਦਾ

By ਸਿੱਖ ਸਿਆਸਤ ਬਿਊਰੋ

December 05, 2009

ਲੁਧਿਆਣਾ (5 ਦਸੰਬਰ, 2009): ਅੱਜ ਦੇ ਘਟਨਾਕ੍ਰਮ ਨੂੰ ਦੇਖਦੇ ਹੋਏ ਲੁਧਿਆਣਾ ਦੇ ਜਿਲ੍ਹਾ ਮੈਜਿਸਟ੍ਰੇਟ ਵਿਕਾਸ ਗਰਗ ਵੱਲੋਂ ਲੁਧਿਆਣਾ ਦੇ ਤਕਰੀਬਨ 60 ਫੀਸਦੀ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫਿਊ ਦੀ ਮਾਰ ਹੇਠ ਉਹ ਪੰਜ ਪੁਲਿਸ ਠਾਣੇ ਵੀ ਸ਼ਾਮਿਲ ਹਨ ਜਿੱਥੇ ਬੀਤੇ ਦਿਨ ਦੀ ਬਿਹਾਰੀ ਹਿੰਸਾ ਤੋਂ ਬਾਅਦ ਅੱਜ ਸਵੇਰੇ ਕਰਫਿਊ ਲਗਾਇਆ ਗਿਆ ਸੀ ਤੇ ਇਸ ਤੋਂ ਇਲਾਵਾ ਚਾਰ ਹੋਰ ਪੁਲਿਸ ਠਾਣਿਆਂ (ਪੁਲਿਸ ਡਵੀਜ਼ਨ ਨੰਬਰ 1, 2, 3, ਅਤੇ 4) ਦੇ ਇਲਾਕੇ ਵਿੱਚ ਵੀ ਕਰਫਿਊ ਲਗਾਇਆ ਗਿਆ ਹੈ।

ਇਸ ਦੇ ਨਾਲ ਹੀ ਆਸ਼ੂਤੋਸ਼ ਦੇ ਦਿਵਯ ਜੋਤੀ ਜਾਗਰਨ ਸੰਸਥਾਨ ਨੂੰ ਵੀ ਸਮਾਗਮ ਵਾਲੀ ਥਾਂ ਛੇਤੀ ਤੋਂ ਛੇਤੀ ਖਾਲੀ ਕਰਨ ਲਈ ਕਿਹਾ ਗਿਆ ਹੈ ਅਤੇ ਉਸ ਦਾ ਕੱਲ ਦਾ ਸਮਾਗਮ ਰੱਦ ਕਰ ਦਿੱਤਾ ਗਿਆ ਹੈ।

ਸਿੱਖ ਜਥੇਬੰਦੀਆਂ ਨੇ ਕੱਲ 6 ਦਸੰਬਰ ਨੂੰ ਲੁਧਿਆਣਾ ਮੁਕੰਮਲ ਬੰਦ ਦਾ ਸੱਦਾ ਦਿੱਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: