Site icon Sikh Siyasat News

ਭਾਈ ਪਰਮਜੀਤ ਸਿੰਘ ਪੰਮੇ ਦੀ ਹਵਾਲਗੀ ਲਈ ਗਏ ਭਾਰਤੀ ਪੁਲਿਸ ਅਫਸਰਾਂ ਖਿਲਾਫ ਸ਼ਿਕਾਇਤ ਦਰਜ਼ ਕਰਵਾਈ

ਲੰਡਨ, ਬਰਤਾਨੀਆ (28 ਜਨਵਰੀ, 2016): ਸਿੱਖ ਕੌਂਸਲ ਯੂਕੇ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਪੁਰਤਗਾਲ ਵਿੱਚ ਗ੍ਰਿਫਤਾਰ ਭਾਈ ਪਰਮਜੀਤ ਸਿੰਘ ਪੰਮਾ ਦੇ ਵਕੀਲਾਂ ਨੇ ਭਾਰਤ ਸਰਕਾਰ ਵੱਲੋਂ ਭਾਈ ਪੰਮੇ ਦੀ ਹਵਾਲਗੀ ਲਈ ਪੁਰਤਗਾਲ ਪੰਜਾਬ ਪੁਲਿਸ ਦੇ ਚਾਰ ਅਫਸਰਾਂ ਵਿੱਚੋਂ ਤਿੰਨਾਂ ਵਿਰੁੱਧ ਸ਼ਿਕਾਇਤ ਦਰਜ਼ ਕਰਵਾਈ ਹੈ।

ਪਰਮਜੀਤ ਸਿੰਘ ਪੰਮਾ ਪੁਰਤਗਾਲ ਸਰਕਾਰ ਦੀ ਹਿਰਾਸਤ ਵਿੱਚ(ਫਾਈਲ ਫੋਟੋ)

ਸਿੱਖ ਯੂਕੇ ਦੇ ਬਿਆਨ ਅਨੁਸਾਰ ਇਹ ਸ਼ਿਕਾਇਤ ਐੱਸਪੀ ਅਸ਼ੀਸ਼ ਕਪੂਰ, ਡੀਐੱਸਪੀ ਰਜਿੰਦਰ ਸਿੰਘ ਸੋਹਲ ਅਤੇ ਡੀਆਈਜੀ ਬਲਕਾਰ ਸਿੰਘ ਸਿੱਧੂ ਖਿਲਾਫ ਦਰਜ਼ ਕਰਵਾਈ ਹੈ।ਐੱਸਪੀ ਕਪੂਰ ‘ਤੇ ਭਾਈ ਪੰਮਾ ‘ਤੇ ਯੂਕੇ ਵਿੱਚ ਜਾ ਕੇ ਸਿਆਸੀ ਸ਼ਰਨ ਲੈ ਕੇ ਰਹਿਣ ਤੋਂ ਪਹਿਲਾਂ ਭਾਰਤ ਵਿੱਚ ਤਸ਼ੱਦਦ ਕਰਨ ਦੇ ਦੋਸ਼ ਹਨ।ਡੀਐੱਸਪੀ ਸੋਹਲ ਨੂੰ ਭਾਰਤੀ ਅਦਾਲਤਾਂ ਵੱਲੋਂ ਪਹਿਲਾਂ ਹੀ ਸਜ਼ਾ ਦਿੱਤੀ ਜਾ ਚੁੱਕੀ ਹੈ ਅਤੇ ਡੀਆਈਜੀ ਸਿੱਧੂ ‘ਤੇ ਇੱਕ ਕੈਦੀ ਨੂੰ ਅਗਵਾ ਕਰਕੇ ਮਾਰਨ ਦੇ ਦੋਸ਼ ਹਨ।

ਇਹ ਸ਼ਿਕਾਇਤ ਪਰਮਜੀਤ ਸਿੰਘ ਪੰਮਾ ਦੇ ਵਕੀਲ ਅਤੇ ਅਮਰੀਕਾ ਦੀ ਸਿੱਖ ਸੰਸਥਾ “ਸਿੱਖਸ ਫਾਰ ਜਸਟਿਸ” ਦੇ ਕਾਨੂੰਨੀ ਸਲਾਹਕਾਰ ਅਤੇ ਬਰਤਾਨੀਆ ਦੇ ਵਕੀਲ ਅਮਰਜੀਤ ਸਿੰਘ ਬੱਚੂ ਵੱਲੋਂ ਦਰਜ਼ ਕਰਵਾਈ ਗਈ ਹੈ।ਇਹ ਸ਼ਿਕਾਇਤ ਪੁਰਤਗਾਲ ਦੇ ਨਿਆਂ ਵਿਭਾਗ ਕੋਲ ਦਰਜ਼ ਕਰਵਾਈ ਗਈ।

ਵਕੀਲ਼ ਅਮਰਜੀਤ ਸਿੰਘ ਬੱਚੂ ਨੇ ਕਿਹਾ ਕਿ ਪਰਮਜੀਤ ਸਿੰਘ ਦੇ ਕੇਸ ਦੀ ਪੈਰਵੀ ਕਰ ਰਹੇ ਵਕੀਲ਼ ਉਸਦੀ ਵਾਪਸੀ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਅਫਸਰਾਂ ਖਿਲਾਫ ਦਰਜ਼ ਕਰਵਾਈ ਗਈ ਸ਼ਿਕਾਇਤ ਸਿਰਫ ਭਾਈ ਪੰਮੇ ਦੇ ਕੇਸ ਲਈ ਹੀ ਜਰੂਰੀ ਨਹੀਂ, ਸਗੋਂ ਪਿੱਛਲੇ ਕਈ ਸਾਲਾਂ ਤੋਂ ਭਾਰਤੀ ਸੁਰੱਖਿਆ ਦਸਤਿਆਂ ਹੱਥੋਂ ਤਸ਼ੱਦਦ ਦਾ ਸ਼ਿਕਾਰ ਹੋਏ ਅਣਗਣਿਤ ਲੋਕਾਂ ਲਈ ਇਨਸਾਫ ਲਈ ਇੱਕ ਕਦਮ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version