ਸਿੱਖ ਖਬਰਾਂ

ਸਿੱਖ ਨੂੰ ਸਿਰ ਵਿੱਚ ਬੋਤਲ ਮਾਰ ਕੇ ਜ਼ਖਮੀ ਕਰਨ ਵਾਲੇ ਨੂੰ ਅਦਾਲਤ ਨੇ ਦਿੱਤੀ ਸਜ਼ਾ

By ਸਿੱਖ ਸਿਆਸਤ ਬਿਊਰੋ

October 12, 2015

ਲੰਡਨ (11 ਅਕਤੂਬਰ , 2015): ਸਿੱਖ ਦੁਕਾਨਦਾਰ ਗੁਰਪਾਲ ਸਿੰਘ ‘ਤੇ ਬੋਤਲ ਮਾਰ ਕੇ ਹਮਲਾ ਕਰਨ ਵਾਲੇ 49 ਸਾਲਾ ਰੌਨਾਲਡ ਰਿਚਰਡਸਨ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ ।

9 ਜੂਨ ਨੂੰ ਸ਼ਾਮੀ 4:30 ਵਜੇ ਰਿਚਰਡਸਨ ਨੇ ਨੌਟਿੰਘਮ ਦੇ ਹਲਕੇ ਮਿਡੋਅਸ ਵਿਚ ਸ਼ਰਾਬ ਦੀ ਬੋਤਲ ਸਿੱਖ ਦੁਕਾਨਦਾਰ ਦੇ ਸਿਰ ਵਿਚ ਮਾਰੀ ਪਰ ਉਸ ਦੀ ਮੋਟੀ ਦਸਤਾਰ ਹੋਣ ਕਰਕੇ ਗੰਭੀਰ ਚੋਟ ਤੋਂ ਬਚਾ ਹੋ ਗਿਆ, ਲੇਕਨ ਉਸ ਦੇ ਚਿਹਰੇ ‘ਤੇ ਕਾਫੀ ਸੱਟਾਂ ਲੱਗੀਆਂ ਅਤੇ ਦੋ ਬੱਚਿਆਂ ਦੇ ਪਿਤਾ ਗੁਰਪਾਲ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ।

ਗੁਰਪਾਲ ਸਿੰਘ ਨੇ ਦੱਸਿਆ ਕਿ ਡਾਕਟਰ ਦਾ ਵੀ ਕਹਿਣਾ ਹੈ ਕਿ ਦਸਤਾਰ ਨੇ ਗੰਭੀਰ ਸੱਟ ਤੋਂ ਰੱਖਿਆ ਕੀਤੀ ਹੈ । ਜਿਲ੍ਹਾ ਜੱਜ ਡੇਵਿਡ ਨੋਬਲ ਨੇ ਦੋਸ਼ੀ ਨੂੰ 16 ਹਫਤਿਆਂ ਦੀ ਇੱਕ ਸਾਲ ਲਈ ਲਮਕਵੀਂ ਜੇਲ੍ਹ ਦੀ ਸਜ਼ਾ ਸੁਣਾਈ ਹੈ । ਜਦ ਕਿ 12 ਹਫਤੇ ਸ਼ਾਮੀ 9 ਵਜੇ ਤੋਂ 7 ਵਜੇ ਤੱਕ (ਕਰਫਿਊ) ਘਰੋਂ ਬਾਹਰ ਜਾਣ ‘ਤੇ ਪਾਬੰਧੀ ਲਗਾਉਣ ਤੋਂ ਇਲਾਵਾ 315 ਪੌਾਡ ਅਦਾਲਤੀ ਖ਼ਰਚਾ ਤੇ ਹੋਰ ਖ਼ਰਚਾ ਜੁਰਮਾਨਾ ਅਦਾ ਕਰਨ ਦੇ ਹੁਕਮ ਸੁਣਾਏ ਹਨ ਤੇ ਨਾਲ ਹੀ ਚਿਤਾਵਨੀ ਦਿੱਤੀ ਜੇ ਅਦਾਲਤੀ ਕਰਫਿਊ ਦੀ ਉਲੰਘਣਾ ਕੀਤੀ ਤਾਂ ਮੁੜ ਅਦਾਲਤੀ ਕਾਰਵਾਈ ਹੋ ਸਕਦੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: