ਇੰਦਰਜੀਤ ਸਿੰਘ

ਵਿਦੇਸ਼

ਸਿੱਖ ‘ਤੇ ਹਮਲਾ ਕਰਨ ਵਾਲੇ ਅਮਰੀਕੀ ਮੁੰਡੇ ਨੂੰ ਅਦਾਲਤ ਨੇ ਦੋਸ਼ੀ ਐਲਾਨਿਆ

By ਸਿੱਖ ਸਿਆਸਤ ਬਿਊਰੋ

December 17, 2015

ਨਿਊਯਾਰਕ (16 ਦਸੰਬਰ, 2015): ਅਮਰੀਕਾ ਵਿੱਚ ਇੱਕ ਸਿੱਖ ‘ਤੇ ਹਮਲਾ ਕਰੇ ਅਤਿਵਾਦੀ’ ਅਤੇ ‘ਬਿਨ ਲਾਦੇਨ’ ਕਹਿਣ ਵਾਲਾ ਅਮਰੀਕੀ ਮੁੰਡੇ ਨੂੰ ਅਦਾਲਤ ਨੇ ਨਸਲੀ ਅਪਰਾਦ ਦਾ ਦੋਸ਼ੀ ਐਲਾਨ ਕਰ ਦਿੱਤਾ ਹੈ।ਲੰਘੀ ਸੱਤ ਦਸੰਬਰ ਨੂੰ 17 ਸਾਲਾ ਮੁੰਡੇ ਨੂੰ ਇੰਦਰਜੀਤ ਮੱਕਡ਼ (53 ਸਾਲ) ਉਤੇ ਹਮਲਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਬਾਲ ਅਪਰਾਧੀਅਾਂ ਲਈ ਅਦਾਲਤ ਵੱਲੋਂ ਅਗਲੇ ਸਾਲ ਫਰਵਰੀ ਵਿੱਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।

53 ਸਾਲਾ ਅਮਰੀਕੀ ਨਾਗਰਿਕ ਇੰਦਰਜੀਤ ਸਿੰਘ 8 ਸਤੰਬਰ ਨੂੰ ਜਦੋਂ ਕਾਰ ’ਚ ਸਾਮਾਨ ਖਰੀਦਣ ਲਈ ਸਟੋਰ ਵੱਲ ਜਾ ਰਿਹਾ ਸੀ ਤਾਂ ਵਿੱਲੋਬਰੂਕ ਵਾਸੀ ਇਸ ਮੁੰਡੇ ਨੇ ਉਸ ’ਤੇ ਹਮਲਾ ਕਰ ਦਿੱਤਾ ਸੀ। ਇੰਦਰਜੀਤ ਨੇ ਕਾਰ ਪਾਸੇ ਲਗਾ ਲਈ ਸੀ ਤਾਂ ਜੋ ਉਹ ਅੱਗੇ ਲੰਘ ਜਾਵੇ ਪਰ ਉਸ ਨੇ ਅਗਲੇ ਪਾਸੇ ਕਾਰ ਰੋਕ ਕੇ ਇੰਦਰਜੀਤ ਦੇ ਮੂੰਹ ’ਤੇ ਘਸੁੰਨ ਜਡ਼ਨੇ ਸ਼ੁਰੂ ਕਰ ਦਿੱਤੇ। ਇਸ ਕਾਰਨ ਉਸ ਦੇ ਜਬਾਡ਼ੇ ਦੀ ਹੱਡੀ ਟੁੱਟ ਗਈ ਸੀ ਅਤੇ ਕੱਟ ਲੱਗਣ ਕਾਰਨ ਖੂਨ ਵਹਿਣ ਲੱਗਾ ਸੀ।

ਹਸਪਤਾਲ ਵਿੱਚ ਇੰਦਰਜੀਤ ਸਿੰਘ ਦੀ ਗੱਲ੍ਹ ’ਤੇ ਛੇ ਟਾਂਕੇ ਲੱਗੇ ਸਨ ਅਤੇ ਉਸ ਨੂੰ ਕਈ ਦਿਨ ਦਾਖ਼ਲ ਰਹਿਣਾ ਪਿਆ ਸੀ। ‘ਦਿ ਸਿੱਖ ਕੁਲੀਸ਼ਨ’ ਦੇ ਲੀਗਲ ਡਾਇਰੈਕਟਰ ਤੇ ਇੰਦਰਜੀਤ ਦੀ ਅਟਾਰਨੀ ਹਰਸਿਮਰਨ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਉਸ ਦੀ ਲਾਇਸੈਂਸ ਨੰਬਰ ਪਲੇਟ ਤੋਂ ਹੋਈ ਹੈ। ਇਸ ਗੱਲ ਦੀ ਖੁਸ਼ੀ ਹੈ ਕਿ ਵਿਰੋਧੀ ਧਿਰ ਇਸ ਹਮਲੇ ਕਾਰਨ ਇੰਦਰਜੀਤ ਸਿੰਘ ਅਤੇ ਸਿੱਖ ਭਾਈਚਾਰੇ ’ਤੇ ਪਏ ਅਸਰ ਦੀ ਗੱਲ ਕਬੂਲ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: