ਚੰਡੀਗੜ੍ਹ: ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਗੁਰੂਸਰ, ਮੱਲਕੇ ਵਿੱਚ ਹੋਈ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੁਰਾ ਤੇ ਬਹਿਬਲ ਕਲਾਂ ਗੋਲੀਕਾਂਡ ਸਬੰਧੀ ਜਾਂਚ ਲੇਖੇ ਦਾ ਪਹਿਲਾ ਹਿੱਸਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਨੂੰ 30 ਜੂਨ 2018 ਨੂੰ ਸੌਪ ਦਿੱਤਾ ਸੀ। ਅਤਿਗੁਪਤ ਲੇਖੇ ਦਾ ਇਹ ਹਿੱਸਾ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਪਹਿਲਾ ਹੀ ਜਾਰੀ (ਲੀਕ) ਹੋ ਗਿਆ ਸੀ।ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਵਧੀਕ ਲੇਖਾ ਅਤੇ ਇਸ ਤੋਂ ਇਲਾਵਾ ਲੇਖੇ ਦੇ ਕੁਝ ਹੋਰ ਹਿੱਸੇ 16 ਅਗਸਤ 2018 ਨੂੰ ਮੁੱਖ ਮੰਤਰੀ ਨੂੰ ਸੌਪੇ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਸਾਰੇ ਲੇਖੇ ਨੂੰ 27 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਇਸ ਲੇਖੇ ‘ਤੇ ਵਿਚਾਰ-ਵਿਟਾਦਰਾਂ 28 ਅਗਸਤ ਨੂੰ ਹੋਇਆ।
ਸਿੱਖ ਸਿਆਸਤ ਦੇ ਪਾਠਕਾਂ ਨਾਲ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਵਧੀਕ ਲੇਖੇ ਦੀ ਨਕਲ ਸਾਂਝੀ ਕਰ ਰਹੇ ਹਾਂ ਜੋ ਸਿੱਖ ਸਿਆਸਤ ਕੋਲ ਮਜੂਦ ਹੈ।
">COPY OF LEAKED REPORT of JUSTICE RANJiT SINGH COMMISSION