Site icon Sikh Siyasat News

ਸਿੱਖ ਲਹਿਰ ਮੌਕੇ ਸਰਕਾਰੀ ਦਮਨ ਦਾ ਦਸਤਾ ਰਹੇ ਕਾਮਰੇਡ ਵਿਰੁਧ ਬਲਾਤਕਾਰ ਦਾ ਮਾਮਲ ਦਰਜ਼

ਕਾਮਰੇਡ ਬਲਵਿੰਦਰ ਸਿੰਘ ਦੀ ਆਪਣੀ ਪਤਨੀ ਅਤੇ ਪੁੱਤਰ ਨਾਲ ਪੁਰਾਣੀ ਤਸਵੀਰ

ਕਾਮਰੇਡ ਬਲਵਿੰਦਰ ਸਿੰਘ ਦੀ ਆਪਣੀ ਪਤਨੀ ਅਤੇ ਪੁੱਤਰ ਨਾਲ ਪੁਰਾਣੀ ਤਸਵੀਰ

ਤਰਨਤਾਰਨ (8 ਸਤੰਬਰ 2014): ਸਿੱਖ ਲਹਿਰ ਮੌਕੇ ਸਰਕਾਰੀ ਦਮਨ ਦਾ ਦਸਤਾ ਬਣਨ ਬਦਲੇ ਭਾਰਤ ਦੇ ਰਾਸ਼ਟਰਪਤੀ ਤੋੰਂ ਸ਼ੌਰੀਆ ਚੱਕਰ  ਪ੍ਰਾਪਤ ਕਰਨ ਵਾਲੇ ਕਾਮਰੇਡ ਬਲਵਿੰਂਦਰ ਸਿੰਘ ਭਿੱਖੀਵਿੰਡ ‘ਤੇ ਪੁਲਿਸ ਵੱਲੋਂ ਬਲਾਤਕਾਰ ਦਾ ਪਰਚਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਅੰਮ੍ਰਿਤਸਰ ਦੇ ਪਿੰਡ ਮੀਰਾਕੋਟ ਦੀ ਰਹਿਣ ਵਾਲੀ ਇੱਕ ਔਰਤ ਨੇ ਪੁਲਿਸ ਕੋਲ ਦਰਜ਼ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਹ ਬਲਵਿੰਦਰ ਸਿੰਘ ਵੱਲੋਂ ਚਲਾਏ ਜਾ ਰਹੇ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਪ੍ਰਾਪਤ ਕਰਨ ਲਈ ਉਸਦੇ ਸਕੂਲ ਗਈ ਸੀ।ਉਹ ਸਕੂਲ ਵਿੱਚ ਦੁਪਿਹਰੇ ਦੋ ਵਜੇ ਪਹੁੰਚੀ ਅਤੇ ਬਲਵਿੰਦਰ ਨੇ ਉਸਨੂੰ ਕੁਝ ਦੇਰ ਰੁਕਣ ਲਈ ਕਿਹਾ ।ਇਸ ਤੋਂ ਬਆਦ ਉਹ ਉਸਨੂੰ ਸਕੂਲ਼ ਦੀ ਤੀਜੀ ਮੰਜ਼ਿਲ ‘ਤੇ ਇੱਕ ਕਮਰੇ ਵਿੱਚ ਲੈ ਗਿਆ, ਜਿੱਥੇ ਉਸਨੇ ਉਸ ਨਾਲ ਜਬਰ ਜਨਾਹ ਕੀਤਾ।

ਪੁਲਿਸ ਨੇ ਬਲਵਿੰਦਰ ਖਿਲਾਫ ਧਾਰਾ 367 ਅਧੀਨ ਮੁਕੱਦਮਾ ਦਰਜ਼ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ।

ਕਾਮਰੇਡ ਬਲਵਿੰਦਰ ਸਿੰਘ ਦੇ ਨਾਮ ਨਾਲ ਮਸ਼ਹੂਰ ਬਲਵਿੰਦਰ ਲੰਮਾ ਸਮਾਂ ਭਾਰਤੀ ਕਮਿਊਸਿਟ ਪਾਰਟੀ ਵਿੱਚ ਕੰਮ ਕਰਦਾ ਰਿਹਾ ਹੈ,ਪਰ ਬਆਦ ਵਿੱਚ ਉਸਨੇ ਸ਼ੀਪੀਆਈ ਨੂੰ ਅਲਵਿਦਾ ਆਖ ਹਰਮਿੰਦਰ ਸਿੰਘ ਗਿੱਲ਼ ਦੀ ਅਗਵਾਈ ਵਿੱਚ ਕਾਂਗਰਸ ਦਾ ਪੱਲਾ ਫੜ ਲਿਆ ਸੀ।

1980-90ਵਿਆਂ ਵਿੱਚ ਉਸਨੂੰ ਸਿੱਖ ਅਜ਼ਾਦੀ ਸੰਘਰਸ਼ ਦੌਰਾਨ ਸਿੱਖ ਖਾੜਕੂਆਂ ਵਿਰੁੱਧ ਪੁਲਿਸ ਅਤੇ ਫੌਜੀ ਬਲਾਂ ਦਾ ਸਾਥ ਦੇਣ ਬਦਲੇ ਭਾਰਤ ਦੇ ਰਾਸ਼ਟਰਪਤੀ ਨੇ ਸੂਰਬੀਰਤਾ ਐਵਾਰਡ ਨਾਲ ਸਨਮਾਨਿਤ ਕੀਤਾ ਸੀ। ੳਸਨੂੰ ਭਾਰਤ ਦੀ ਸਿਆਸਤ ਵਿੱਚ ਵਿਸ਼ੇਸ ਸਥਾਨ ਰੱਖਣ ਵਾਲੇ ਕਾਮਰੇਡ ਹਰਕਿਸ਼ਨ ਸੁਰਜੀਤ ਦੇ ਨੇੜਲੇ ਵਿਅਕਤੀ ਵਿਚੋਂ ਇੱਕ ਮੰਨਿਆ ਜਾਂਦਾ ਹੈ।

1980-90ਵਿਆਂ ਦੇ ਸਿੱਖ ਸੰਘਰਸ਼ ਮੌਕੇ ਪੰਜਾਬ ਵਿਚ ਸਰਕਾਰੀ ਦਮਨ-ਚੱਕਰ ਦਾ ਦਸਤਾ ਬਣਨ ਵਾਲੇ ਕਾਮਰੇਡਾਂ ਨੂੰ ਵਿਸ਼ੇਸ਼ ਹਥਿਆਰ, ਜਿੰਨਾ ਵਿੱਚ ਮਸ਼ੀਨਗੰਨਾਂ, ਕਾਰਬਾਈਨਾਂ ਅਤੇ ਏਕੇ -47 ਸ਼ਾਮਲ ਸਨ , ਦਿੱਤੀਆਂ ਗਈਆਂ ਸਨ।  ਇਨ੍ਹਾਂ ਕਾਮਰੇਡਾਂ ਵਲੋਂ ਝਾਂੜਖੰਡ ਵਿਚ ਭਾਰਤ ਸਰਕਾਰ ਵਲੋਂ ਖੜ੍ਹੇ ਕੀਤੇ ਗਏ ਹਥਿਆਰਬੰਦ ਦਸਤਿਆਂ ਜਿਨ੍ਹਾਂ ਨੂੰ ਸਲਵਾ-ਜੁਡਮ ਕਿਹਾ ਜਾਂਦਾ ਹੈ ਵਰਗੇ ਕਾਰਨਾਮੇ ਕੀਤੇ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version