ਆਮ ਖਬਰਾਂ

ਸੇਰ ਨੂੰ ਸਵਾ ਸੇਰ (ਗੁਰਭੇਜ ਸਿੰਘ ਚੌਹਾਨ)

By ਸਿੱਖ ਸਿਆਸਤ ਬਿਊਰੋ

July 12, 2010

ਅਕਾਲੀ ਆਗੂਆਂ ਨੇ ਕੀਤਾ ਵੱਡੀ ਪੱਧਰ ਤੇ ਖੂਨਦਾਨ-ਇਕ ਖਬਰ – ਕੋਈ ਗੱਲ ਨਹੀਂ ਇਹ ਖੂਨ ਲੋਕਾਂ ਦਾ ਹੀ ਚੂਸਿਆ ਹੋਇਆ ਫੇਰ ਚੂਸ ਲੈਣਗੇ।

ਪੰਜਾਬੀ ਨੌਜਵਾਨਾ ਦਾ ਫੌਜ ਵਿਚ ਭਰਤੀ ਹੋਣ ਦਾ ਰੁਝਾਂਨ ਵਧਿਆ-ਇਕ ਖਬਰ – ਹੋਰ ਕੋਈ ਥਾਂ ਝੱਲਦੀ ਈ ਨਹੀਂ ,ਕਰਨ ਵੀ ਕੀ

ਪੁਲਿਸ ਨੇ ਮੋਟਰਸਾਇਕਲ ਚੋਰ ਫੜ੍ਹੇ,3 ਮੋਟਰ ਸਾਈਕਲ ਬਰਾਮਦ-ਇਕ ਖਬਰ – ਹੋਰ ਪੁਲਿਸ ਨੇ ਚੂਹੇ ਫੜ੍ਹਨੇ ,ਇਹ ਹੀ ਕੰਮ ਕਰਨਾ

ਅਖੇ ਨਗਰ ਕੌਂਸਲ ਦੇ ਪ੍ਰਧਾਨ ਦੀ ਕੁਰਸੀ ਖਤਰੇ ਚ- ਇਕ ਖਬਰ – ਭਲਿਉ ਮਾਨਸੋ ਇਹ ਸਭ ਦੀ ਖਤਰੇ ਚ ਈ ਰਹਿੰਦੀ ਏ, ਬਾਦਲ ਸਾਹਬ ਨੂੰ ਪੁੱਛਕੇ ਵੇਖ ਲਉ।

ਅਗਾਂਹ ਵਧੂ ਕਿਸਾਨ ਸਨਮਾਨਿਤ ਕੀਤੇ ਜਾਣਗੇ – ਇਕ ਖਬਰ – ਕਰਜ਼ਾ ਲੈਣ ਵਿਚ ਕਿ ਖੁਦਕਸ਼ੀ ਕਰਨ ਵਿਚ  ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: