ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵਲੋਂ ਸਾਲ 2022 ਦੌਰਾਨ ਪੰਜਾਬ ਦੇ ਜਲ ਸੰਕਟ ਦੇ ਵੱਖ-ਵੱਖ ਪੱਖਾਂ ਉੱਤੇ ਜਾਗਰੂਕਤਾ ਲਿਆਉਣ ਲਈ ਵਿਚਾਰ-ਗੋਸ਼ਟੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਦੌਰਾਨ ਖਾਲਸਾ ਗੁਰਦੁਆਰਾ, ਫਿਰੋਜ਼ਪੁਰ ਛਾਉਣੀ ਵਿਖੇ “ਪੰਜਾਬ ਦਾ ਜਲ ਸੰਕਟ: ਦਰਿਆਈ ਪਾਣੀਆਂ ਦਾ ਮਸਲਾ” ਵਿਸ਼ੇ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਮਾਗਮ ਦੌਰਾਨ ਮਿਸਲ ਸਤਲੁਜ ਦੇ ਵਿਚਾਰਕ ਸ. ਅਜੈਪਾਲ ਸਿੰਘ ਬਰਾੜ ਨੇ ਵਿਚਾਰ ਸਾਂਝੇ ਕਰ ਕਰਦਿਆਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੇ ਬਸਤੀਵਾਦੀ ਪਿਛੋਕੜ ਅਤੇ ਕਾਰਨਾਂ ਬਾਰੇ ਚਾਨਣਾ ਪਾਇਆ।