ਭਾਈ ਜਗਤਾਰ ਸਿੰਘ ਤਾਰਾ (ਫਾਈਲ ਫੋਟੋ)

ਸਿੱਖ ਖਬਰਾਂ

ਬੇਅੰਤ ਕਤਲ ਕੇਸ: ਸਾਬਕਾ ਪੁਲਿਸ ਕਪਤਾਨ ਸੁਰਿੰਦਰ ਪਾਲ ਨੇ ਦਿੱਤੀ ਭਾਈ ਤਾਰਾ ਦੇ ਖਿਲਾਫ ਗਵਾਹੀ

By ਸਿੱਖ ਸਿਆਸਤ ਬਿਊਰੋ

September 23, 2016

ਚੰਡੀਗੜ੍ਹ: ਸੇਵਾਮੁਕਤ ਪੁਲਿਸ ਕਪਤਾਨ ਸੁਰਿੰਦਰ ਪਾਲ ਨੇ ਅੱਜ ਸਾਬਕਾ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿਚ ਭਾਈ ਜਗਤਾਰ ਸਿੰਘ ਤਾਰਾ ਦੇ ਖਿਲਾਫ ਗਵਾਹੀ ਦਿੱਤੀ। ਸੁਰਿੰਦਰ ਪਾਲ ਨੇ ਕਿਹਾ ਕਿ ਉਸਨੇ ਆਪਣੀ ਟੀਮ ਦੇ ਨਾਲ ਭਾਈ ਜਗਤਾਰ ਸਿੰਘ ਤਾਰਾ ਨੂੰ ਗ੍ਰਿਫਤਾਰ ਕੀਤਾ ਸੀ।

ਸੁਰਿੰਦਰ ਪਾਲ ਨੇ ਇਹ ਵੀ ਦੱਸਿਆ ਕਿ ਉਸਨੇ ਉਸ ਪੇਂਟਰ ਦਾ ਬਿਆਨ ਗਵਾਹ ਵਜੋਂ ਵੀ ਦਰਜ ਕੀਤਾ ਸੀ ਜਿਸਨੇ ਗੱਡੀ ਨੂੰ ਰੰਗ ਕੀਤਾ ਸੀ। ਸੁਰਿੰਦਰ ਪਾਲ ਨੇ ਕਿਹਾ ਉਸਨੇ ਗੱਡੀ ਵਿਚ ਮਿਲੇ ਉਂਗਲਾਂ ਦੇ ਨਿਸ਼ਾਨ ਵੀ ਲਏ ਸਨ। ਸੁਰਿੰਦਰ ਪਾਲ ਜੋ ਕਿ ਜਾਂਚ ਟੀਮ ਦਾ ਇਕ ਮੈਂਬਰ ਸੀ, ਨੇ ਇਸ ਸੰਬੰਧੀ ਕਾਗਜ਼ਾਤ ਵੀ ਪੇਸ਼ ਕੀਤੇ। ਉਸਦੀ ਗਵਾਹੀ ਹਾਲੇ ਮੁਕੰਮਲ ਨਹੀਂ ਹੋਈ ਅਤੇ ਕੇਸ ਦੀ ਅਗਲੀ ਤਰੀਕ 17 ਅਕਤੂਬਰ ਨੂੰ ਜਾਰੀ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: