ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਪ੍ਰਬੰਧਕ

ਵਿਦੇਸ਼

ਮੇਅਰ ਅਤੇ ਸਿੱਖਾਂ ਦਰਮਿਆਨ ਹੋਈ ਗੱਲਬਾਤ ਤੋਂ ਬਾਅਦ ਖੁੱਲਿਆ ਵਿਲਵੋਰਦੋ ਸ਼ਹਿਰ ਦਾ ਗੁਰਦੁਆਰਾ ਸਾਹਿਬ

By ਸਿੱਖ ਸਿਆਸਤ ਬਿਊਰੋ

December 13, 2014

ਲੂਵਨ, ਬੈਲਜੀਅਮ (2 ਦਸੰਬਰ, 2014): ਵਿਲਵੋਰਦੋ ਸ਼ਹਿਰ ਦੇ ਮੇਅਰ ਵੱਲੌਂ ਪਿੱਛਲੇ ਡੇਢ ਮਹੀਨੇ ਤੋਂ ਬੰਦ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਿੱਖਾਂ ਅਤੇ ਮੇਅਰ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਖੁੱਲ ਗਿਆ ਹੈ।

ਬੈਲਜੀਅਮ ਦੇ ਵਿਲਵੋਰਦੇ ਸ਼ਹਿਰ ਦੇ ਮੇਅਰ ਵੱਲੋਂ ਡੇਢ ਕੁ ਮਹੀਨਾ ਪਹਿਲਾਂ ਗੁਰਦੁਆਰਾ ਗੁਰੂ ਨਾਨਕ ਸਾਹਿਬ ਇਹ ਦੋਸ਼ ਲਾ ਕੇ ਬੰਦ ਕਰ ਦਿਤਾ ਗਿਆ ਸੀ ਕਿ ਇਸ ਗੁਰੂਘਰ (ਬੈਲਜੀਅਮ) ਵਿਚ ਗ਼ੈਰਕਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨੂੰ ਲੰਗਰ ਛਕਾਇਆ ਜਾਦਾ ਹੈ ਅਤੇ ਲੰਗਰ ਦੀ ਮਹਾਨ ਸਿੱਖ ਪ੍ਰੰਪਰਾਂ ਤੋਂ ਅਨਜਾਣ ਸ਼ਹਿਰ ਦੇ ਮੇਅਰ ਹੰਨਸ ਬੂਟ ਨੇ ਲੰਗਰ ਛਕਾਉਣ ਤੋਂ ਨਰਾਜ਼ ਹੋ ਕੇ ਗੁਰਦੁਆਰਾ ਹੀ ਸੀਲ ਕਰ ਦਿੱਤ ਗਿਆ ਸੀ, ਜਿਸ ਕਰਕੇ ਸਿੱਖਾਂ ਮਨਾਂ ਬਹੁਤ ਭਾਰੀ ਠੇਸ ਵੱਜੀ ਹੈ ਅਤੇ ਮੇਅਰ ਪ੍ਰਤੀ ਉਨ੍ਹਾਂ ਦੇ ਮਨਾਂ ਵਿੱਚ ਅਥਾਹ ਗੁੱਸਾ ਸੀ।

ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਸੀ ਕਿ ਗੁਰੂਘਰ ਵਿਚ ਹਰ ਵਿਅਕਤੀ ਗੁਰਮਰਿਆਦਾ ਅਨੁਸਾਰ ਆ ਸਕਦਾ ਹੈ ਜਿਸ ਦੇ ਪੇਪਰ ਚੈੱਕ ਕਰਨਾ ਕਮੇਟੀ ਦਾ ਕੰਮ ਨਹੀਂ ਪਰ ਮੇਅਰ ਹੰਨਸ ਬੋਨਤ ਦੇ ਤਾਨਾਸ਼ਾਹੀ ਰਵੱਈਏ ਕਾਰਨ ਗੁਰੂਘਰ ਬੰਦ ਹੋਣ ਤੋਂ ਬਾਅਦ ਕਮੇਟੀ ਅਤੇ ਮੇਅਰ ਵੱਲੋਂ ਆਪਸੀ ਰਾਬਤਾ ਅਤੇ ਹਰ ਮਸਲੇ ਦੇ ਹੱਲ ਨੂੰ ਮੁਖ ਰੱਖ ਕੇ ਕੀਤੀ ਗੱਲਬਾਤ ਦੇ ਸਿੱਟੇ ਸਦਕਾ ਅੱਜ ਦੁਬਾਰਾ ਗੁਰੂਘਰ ਖੁੱਲ੍ਹ ਗਿਆ ਹੈ ।

ਗੁਰਦੁਆਰਾ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਖੁੱਲਣ ‘ਤੇ ਬਰੱਸਲਜ਼ ਅਤੇ ਬੈਲਜੀਅਮ ਦੀਆਂ ਹੋਰ ਸੰਗਤਾਂ ਗੁਰੂ ਦਾ ਸ਼ੁਕਰਾਨਾ ਕਰ ਰਹੀਆਂ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: