Site icon Sikh Siyasat News

ਜਾਅਲਸਾਜੀ ਦੇ ਦੋਸ਼ ਤਹਿਤ ਚੀਫ ਖਾਲਸਾ ਦੀਵਾਨ ਦੇ ਪਰਧਾਨ ਡਾ. ਸੰਤੋਖ ਸਿੰਘ ਨੂੰ 5 ਸਾਲ ਦੀ ਸਜਾ

ਅੰਮ੍ਰਿਤਸਰ: (ਨਰਿੰਦਰ ਪਾਲ ਸਿੰਘ) ਸਿਿਖਆ ਦੇ ਰਾਹੀਂ ਵਿਿਦਆਰਥੀਆਂ ਨੂੰ ਸਿੱਖੀ ਮਾਰਗ ਤੇ ਤੋਰਨ ਲਈ ਹੋਂਦ ਵਿੱਚ ਆਈ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਨੂੰ ਉਸ ਵੇਲੇ ਇੱਕ ਕਾਨੂੰਨੀ ਝਟਕਾ ਲੱਗਾ ਜਦੋਂ 25 ਮਾਰਚ 2018 ਨੁੰ ਚੁਣੇ ਗਏ ਇਸਦੇ ਪਰਧਾਨ ਡਾ. ਸੰਤੋਖ ਸਿੰਘ ਨੂੰ ਇੱਕ ਸਥਾਨਕ ਅਦਾਲਤ ਨੇ ਧੋਖਾਧੜੀ ਦੇ ਵੱਖ ਵੱਖ ਦੋਸ਼ਾਂ ਤਹਿਤ ਸਜਾ ਸੁਣਾ ਦਿੱਤੀ। ਡਾ. ਸੰਤੋਖ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਡਾ. ਸੰਤੋਖ ਸਿੰਘ

ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਾਸੀ ਗੋਪਾਲ ਸਿੰਘ ਤੇ ਬਿਸ਼ਨ ਸਿੰਘ ਦੇ ਵਾਰਸਾਂ ਨੇ ਅਦਾਲਤ ਪਾਸ ਸ਼ਿਕਾਇਤ ਕੀਤੀ ਸੀ ਕਿ ਚੀਫ ਖਾਾਲਸਾ ਦੀਵਾਨ ਦੇ ਸਾਲ 2006 ਵਿਚੱ ਮੀਤ ਪ੍ਰਧਾਨ ਡਾ. ਸੰਤੋਖ ਸਿੰਘ ਤੇ ਉਸਦੇ ਭਰਾ ਇੰਦਰਪਾਲ ਸਿੰਘ ਨੇ ਜਾਅਲਸਾਜੀ ਕਰਕੇ ਬਜੁਰਗਾਂ ਦੀ ਜਾਇਦਾਦ ਤੇ ਕਬਜਾ ਕਰਨ ਦੀ ਸਾਜਿਸ਼ ਰਚੀ ਹੈ ।ਵਾਰਸਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੇ ਬਜੁਰਗ ਤਾਂ ਕਰਮਵਾਰ 1946 ਅਤੇ 1950 ਵਿੱਚ ਹੀ ਅਕਲਾ ਚਲਾਣਾ ਕਰ ਗਏ ਫਿਰ ਉਹ 1967 ਵਿੱਚ ਕਿਸੇ ਦੇ ਨਾਮ ਤੇ ਰਜਿਸਟਰੀ ਕਿਵੇਂ ਕਰਵਾ ਗਏ। ਸ਼ਿਕਾਇਤ ਕਰਤਾ ਧਿਰ ਦੇ ਵਕੀਲ ਵਰਮਾਨੀ ਨੇ ਦੱਸਿਆ ਕਿ ਡਾ. ਸੰਤੋਖ ਸਿੰਘ ਨੂੰ ਜਾਅਲਸਾਜੀ ਦੀਆਂ ਵੱਖ ਵੱਖ ਧਰਾਵਾਂ ਹੇਠ ਸਜਾ ਸੁਣਾਈ ਗਈ ਹੈ ਤੇ ਨਾਲ ਹੀ ਜੁਰਮਾਨਾ ਵੀ ਕੀਤਾ ਗਿਆ ਹੈ। ਡਾ. ਸੰਤੋਖ ਸਿੰਘ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ।ਜਿਕਰਯੋਗ ਹੈ ਕਿ ਉਨ੍ਹਾਂ ਦੀ ਪਰਧਾਨਗੀ ਦਾ ਕਾਰਜਕਾਲ ਫਰਵਰੀ 2019 ਵਿੱਚ ਖਤਮ ਹੋਣਾ ਸੀ ਤੇ 22ਸਤੰਬਰ 2018 ਨੂੰ ਦੀਵਾਨ ਦੀ ਕਾਰਜਕਾਰਣੀ ਦੀ ਇਕਤਰਤਾ ਵੀ ਹੋ ਰਹੀ ਸੀ ।

ਦਸੰਬਰ 2017 ਵਿੱਚ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਉਸ ਵੇਲੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ ਸੀ ਜਦੋਂ ਉਹ ਦੀਵਾਨ ਦੇ ਪ੍ਰਬੰਧ ਹੇਠਲੇ ਸਕੂਲ ਦੀ ਪ੍ਰਿੰਸੀਪਲ ਨਾਲ ਅਨੈਤਿਕ ਹਰਕਤਾਂ ਕਰਦੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਏ ਸਨ ਤੇ ਇਹ ਵੀਡੀਓ ਵਾਇਰਲ ਹੋਣ ਨਾਲ ਅਕਾਲ ਤਖਤ ਸਾਹਿਬ ਵਲੋਂ ਵੀ ਉਨ੍ਹਾਂ ਉਪਰ ਦੋ ਸਾਲ ਲਈ ਧਾਰਮਿਕ ਸਰਗਰਮੀਆਂ ਵਿੱਚ ਸ਼ਮੂਲੀਅਤ ਤੇ ਰੋਕ ਲਗਾ ਦਿੱਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version