Site icon Sikh Siyasat News

ਚੀਫ ਖਾਲਸਾ ਦੀਵਾਨ ਪ੍ਰਧਾਨ ਦੇ ਪੁੱਤਰ ਵੱਲੋਂ ਉਧਾਰ ਲਏ ਕਰੋੜਾਂ ਰੁਪਏ ਵਾਪਸ ਨਾ ਕਰਨ ਦਾ ਮਾਮਲਾ ਭਖਿਆ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਪੰਜਾਬ ਵਿੱਚ ਬਾਦਲ ਦਲ ਦੀ ਹੋਈ ਨਾਮੋਸ਼ੀ ਜਨਕ ਹਾਰ ਉਪਰੰਤ ਉਨ੍ਹਾਂ ਦੀ ਸਰਪ੍ਰਸਤੀ ਹਾਸਿਲ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਰ ਵਾਧਾ ਹੋ ਗਿਆ ਹੈ। ਭਾਵੇਂ ਚੱਢਾ ਇਨ੍ਹਾਂ ਮੁਸ਼ਕਿਲਾਂ ਨੂੰ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੇ ਦਿਮਾਗ ਦੀ ਉਪਜ ਅਤੇ ਕੂੜ ਪ੍ਰਚਾਰ ਗਰਦਾਨ ਰਹੇ ਹਨ ਪਰ ਚੱਢਾ ਦੇ ਵੱਡੇ ਪੁੱਤਰ ਅਤੇ ਚੀਫ ਖਾਲਸਾ ਦੀਵਾਨ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਦੀਵਾਨ ਦੇ ਹੀ ਇੱਕ ਮੈਂਬਰ ਇੰਦਰਪ੍ਰੀਤ ਸਿੰਘ ਅਨੰਦ ਪਾਸੋਂ ਉਧਾਰ ਲਏ ਕਰੋੜਾਂ ਰੁਪਏ ਵਾਪਿਸ ਨਾ ਕੀਤੇ ਜਾਣ ਦਾ ਮਾਮਲਾ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਪਾਸ ਵੀ ਪੁੱਜ ਚੁਕਾ ਹੈ ਤੇ ਦੀਵਾਨ ਦੀਆਂ ਤਿੰਨ ਮੀਟਿੰਗਾਂ ਵੀ ਇਸ ਝਗੜੇ ਦੀ ਭੇਟ ਚੜ੍ਹ ਚੁੱਕੀਆਂ ਹਨ।

ਨਰਿੰਦਰਪਾਲ ਸਿੰਘ ਪੱਤਰਕਾਰ

ਸ਼ਹਿਰ ਦੇ ਇੱਕ ਨਾਮੀ ਟਰਾˆਸਪੋਰਟਰ ਅਤੇ ਚੀਫ ਖਾਲਸਾ ਦੀਵਾਨ ਦੇ ਹੀ ਇੰਦਰਪ੍ਰੀਤ ਸਿੰਘ ਅਨੰਦ ਨੇ ਬੀਤੇ ਦਿਨੀਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਲਿਖੇ ਪੱਤਰ ਵਿੱਚ ਦੱਸਿਆ ਕਿ ਚੱਢਾ ਪਰਿਵਾਰ ਨਾਲ ਉਨ੍ਹਾਂ ਦੀ ਬੜੇ ਹੀ ਨੇੜਲੀ ਰਿਸ਼ਤੇਦਾਰੀ ਹੈ ਅਤੇ ਉਹਨਾਂ ਕੋਲ ਚਰਨਜੀਤ ਸਿੰਘ ਚੱਢਾ ਦੇ ਪੁਤਰ ਇੰਦਰਪ੍ਰੀਤ ਸਿੰਘ ਚੱਢਾ ਅਤੇ ਉਸ ਦੀ ਦੂਸਰੀ ਪਤਨੀ ਇੰਦਰਜੀਤ ਕੌਰ ਚੱਢਾ ਅਕਸਰ ਆਉਂਦੇ ਰਹਿੰਦੇ ਸਨ ਅਤੇ ਆਪਣੇ ਕਾਰੋਬਾਰ ਬਾਰੇ ਅਕਸਰ ਹੀ ਗੱਲਬਾਤ ਕਰਦੇ ਰਹਿੰਦੇ ਸਨ। ਇੱਕ ਦਿਨ ਇੰਦਰਪ੍ਰੀਤ ਸਿੰਘ ਚੱਢਾ ਤੇ ਉਸ ਦੀ ਪਤਨੀ ਬਹੁਤ ਹੀ ਪਰੇਸ਼ਾਨ ਉਹਨਾˆ ਕੋਲ ਆਏ ਤੇ ਕਹਿਣ ਲੱਗੇ ਕਿ ਉਹਨਾˆ ਦਾ ਇੱਕ ਚਾਲੀ ਕਰੋੜ ਦਾ ਪ੍ਰਾਜੈਕਟ ਚੱਲ ਰਿਹਾ ਹੈ ਅਤੇ ਉਹਨਾਂ ਨੂੰ ਕੁਝ ਰਕਮ ਦੀ ਜ਼ਰੂਰੀ ਲੋੜ ਪੈ ਗਈ ਹੈ, ਇਸ ਲਈ ਕੁਝ ਰਕਮ ਉਧਾਰ ਦਿੱਤੀ ਜਾਵੇ ਤੇ ਇੱਕ ਸਾਲ ਦੇ ਅੰਦਰ ਅੰਦਰ ਉਹ ਵਾਪਸ ਕਰ ਦੇਣਗੇ।

ਪ੍ਰਤੀਕਾਤਮਕ ਤਸਵੀਰ

ਕਮਿਸ਼ਨਰ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਵਿੱਚ ਸ. ਅਨੰਦ ਨੇ ਦੱਸਿਆ ਕਿ ਰਿਸ਼ਤੇਦਾਰੀ ਤੇ ਔਖਾ ਸਮਾˆ ਹੋਣ ਕਰਕੇ ਉਹਨਾਂ ਨੇ ਇੰਦਰਪ੍ਰੀਤ ਸਿੰਘ ਚੱਢਾ ਦੇ ਬੈਂਕ ਖਾਤੇ ਵਿਚ 1 ਕਰੋੜ 83 ਲੱਖ ਪੰਜ ਹਜਾਰ (1,83,05000/) ਰੁਪਏ ਟਰਾˆਸਫਰ ਕਰ ਦਿੱਤੇ। ਇਹ ਗੱਲ 2014 ਦੀ ਹੈ। ਉਨ੍ਹਾਂ ਦੱਸਿਆ ਹੈ ਕਿ ਆਖਿਰ ਉਹ ਦਿਨ ਵੀ ਆਇਆ ਜਦੋਂ ਇੰਦਰਪ੍ਰੀਤ ਸਿੰਘ ਚੱਢਾ ਨੇ ਇਹ ਕਹਿਕੇ ਪੈਸੇ ਵਾਪਸ ਮੋੜਨ ਤੋਂ ਜਵਾਬ ਦੇ ਦਿੱਤਾ ਕਿ ‘ਜਿਥੇ ਜ਼ੋਰ ਲੱਗਦਾ ਹੈ ਲਾ ਲਊ ਕੋਈ ਪੈਸਾ ਵਾਪਸ ਨਹੀ ਕੀਤਾ ਜਾਵੇਗਾ’। ਉਨ੍ਹਾਂ ਚਰਨਜੀਤ ਸਿੰਘ ਚੱਢਾ ਨੂੰ ਬੇਨਤੀ ਕੀਤੀ ਪਰ ਉਹਨਾˆ ਨੇ ਕੋਈ ਗੌਰ ਨਹੀਂ ਕੀਤਾ ਜਿਸ ਕਰਕੇ ਉਹਨਾˆ ਨੂੰ ਹੁਣ ਮਜਬੂਰੀ ਵੱਸ ਕਾਨੂੰਨੀ ਕਾਰਵਾਈ ਕਰਨੀ ਪੈ ਰਹੀ ਹੈ।

ਗੱਲ ਇਥੇ ਹੀ ਖਤਮ ਨਹੀਂ ਹੋਈ ਬਲਕਿ ਸ. ਅਨੰਦ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਕੇ ਚਰਨਜੀਤ ਸਿੰਘ ਚੱਢਾ ਨੂੰ ਮਿਹਣਾ ਮਾਰਿਆ ਕਿ ਚੀਫ ਖਾਲਸਾ ਦੀਵਾਨ ਨੇ ਬਹੁਤ ਚੰਗੇ ਕੰਮ ਕੀਤੇ ਹਨ ਤੇ ਕਰ ਰਿਹਾ ਹੈ ਪਰ ਹੁਣ ਤਾਂ ਸਿੱਖ ਪੰਥ ਦੀ ਸਿਰਮੌਰ ਵਿਦਿਅਕ ਸੰਸਥਾ ਚੀਫ ਖਾਲਸਾ ਦੀਵਾਨ ਜਿਸ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਪਣੇ ਪੁਤਰ ਇੰਦਰਪ੍ਰੀਤ ਸਿੰਘ ਚੱਢਾ ਨੂੰ ਆਪਣਾ ਉਤਰਾਧਿਕਾਰੀ ਥਾਪ ਕੇ ਵਾਈਸ ਪ੍ਰਧਾਨ ਬਣਾਇਆ ਹੈ, ਉਸ ਕੋਲੋਂ ਲੋਕ ਕੀ ਸੇਧ ਲੈਣਗੇ? ਕੀ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਸਾਥੀ ਕਾਰੋਬਾਰੀਆਂ ਤੇ ਰਿਸ਼ਤੇਦਾਰਾਂ ਨਾਲ ਠੱਗੀਆਂ ਮਾਰਨ ਦਾ ਪਾਠ ਪੜ੍ਹਾਉਣਗੇ? ਬੱਸ ਫਿਰ ਕੀ ਸੀ ਚੀਫ ਖਾਲਸਾ ਦੀਵਾਨ ਦੀ ਬੁਲਾਈ ਗਈ ਮੀਟਿੰਗ ਵਿੱਚ ਇਸ ਲੈਣ ਦੇਣ ਦਾ ਮੁੱਦਾ ਅਜਿਹਾ ਗਰਮਾਇਆ ਹੈ ਕਿ ਖੁਦ ਦੀਵਾਨ ਦੇ ਬਹੁਗਿਣਤੀ ਮੈਂਬਰਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਭਾਵੇਂ ਦੀਵਾਨ ਦਾ ਚੱਢਾ ਪਰਿਵਾਰ ਦੇ ਲੈਣ ਦੇਣ ਨਾਲ ਕੋਈ ਵਾਸਤਾ ਨਹੀਂ ਹੈ ਪਰ ਅਜਿਹੀ ਧੋਖਾਧੜੀ ਤੇ ਸੀਨਾਜ਼ੋਰੀ ਨਾਲ ਦੀਵਾਨ ਦੇ ਮਾਣ ਸਤਿਕਾਰ ਨੂੰ ਸੱਟ ਜ਼ਰੂਰ ਵੱਜੀ ਹੈ ਤੇ ਦਾਨ ਦੇਣ ਵਾਲੇ ਦਾਨੀਆਂ ‘ਤੇ ਮਾੜਾ ਅਸਰ ਪਵੇਗਾ ਜਿਸ ਨਾਲ ਸੰਸਥਾ ਦਾ ਆਰਥਿਕ ਤੌਰ ‘ਤੇ ਭਾਰੀ ਨੁਕਸਾਨ ਹੋ ਸਕਦਾ ਹੈ। ਕਈ ਮੈˆਬਰਾˆ ਨੇ ਤਾˆ ਇਥੋਂ ਤੱਕ ਵੀ ਕਹਿ ਦਿੱਤਾ ਕਿ ਚੱਢਾ ਜਾˆ ਤਾˆ ਉਧਾਰ ਲਏ ਪੈਸੇ ਵਾਪਸ ਕਰੇ ਜਾˆ ਫਿਰ ਅਹੁਦਾ ਛੱਡੇ।

ਉਧਰ ਚੀਫ ਖਾਲਸਾ ਦੀਵਾਨ ਦੇ ਸਾਬਕਾ ਆਨਰੇਰੀ ਸਕੱਤਰ ਭਾਗ ਸਿੰਘ ਅਣਖੀ, ਸਾਬਕਾ ਸਰਪ੍ਰਸਤ ਮਨਜੀਤ ਸਿੰਘ ਕਲਕੱਤਾ ਅਤੇ ਸੀਨੀਅਰ ਮੈਂਬਰ ਪ੍ਰੋ: ਹਰੀ ਸਿੰਘ ਨੇ ਦੋਸ਼ ਲਾਇਆ ਹੈ ਕਿ ਸਿੱਖ ਬੱਚਿਆਂ ਨੂੰ ਸਿੱਖਿਆ ਰਾਹੀਂ ਸਿੱਖੀ ਅਤੇ ਧਰਮ ਸਿਧਾਤਾਂ ਨਾ ਜੋੜਨ ਦੀ ਮਨਸ਼ਾ ਨਾਲ ਹੋਂਦ ਵਿੱਚ ਆਈ ਸੰਸਥਾ ਚੀਫ ਖਾਲਸਾ ਦੀਵਾਨ ਪੂਰੀ ਤਰ੍ਹਾਂ ਪਰਿਵਾਰਵਾਦ ਦੀ ਭੇਟ ਚੜ੍ਹ ਚੁੱਕੀ ਹੈ ਤੇ ਇਸਦੇ ਅਹੁਦੇਦਾਰ ਤੇ ਮੈਂਬਰ ਵੀ ਸਿੱਖ ਰਹਿਤ ਮਰਿਆਦਾ ਦੇ ਮੁਢਲੇ ਅਸੂਲਾਂ ਦੀ ਪਾਲਣਾ ਤੋਂ ਦੂਰ ਹੋ ਚੁੱਕੇ ਹਨ। ਚਰਨਜੀਤ ਸਿੰਘ ਚੱਢਾ ਇਸ ਹੱਦ ਤੀਕ ਨੈਤਿਕ ਨਿਗਾਰ ਵੱਲ ਜਾ ਚੁਕੇ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ‘ਪ੍ਰਧਾਨਗੀ ਦੇ ਅਹੁਦੇ ‘ਤੇ ਰਹਿੰਦਿਆਂ ਆਪਣੇ ਕਿਸੇ ਵੀ ਧੀ ਪੁਤਰ ਨੂੰ ਸੰਸਥਾ ਦੀ ਮੈਂਬਰਸ਼ਿਪ ਤੀਕ ਨਹੀਂ ਦੇਣਗੇ’ ਦੀ ਚੁੱਕੀ ਸਹੁੰ ਤੋਂ ਵੀ ਪਿੱਛੇ ਹੱਟ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵੇਲੇ ਚੱਢਾ ਦੇ ਪੁੱਤਰ, ਪਤਨੀ, ਧੀ, ਜਵਾਈ, ਕੁੜਮ ਤੇ ਹੋਰ ਰਿਸ਼ਤੇਦਾਰਾਂ ਸਮੇਤ ਕੋਈ ਚਾਰ ਦਰਜਨ ਦੇ ਕਰੀਬ ਪਰਿਵਾਰ ਜੀਅ ਦੀਵਾਨ ਵਿੱਚ ਸ਼ਾਮਿਲ ਹਨ। ਮਨਜੀਤ ਸਿੰਘ ਕਲਕੱਤਾ ਨੇ ਦੱਸਿਆ ਕਿ ਸਾਲ 2003 ਵਿਚ ਐਸੇ ਹਾਲਾਤ ਬਣਾ ਦਿੱਤੇ ਗਏ ਸਨ ਕਿ ਚੀਫ ਖਾਲਸਾ ਦੀਵਾਨ ਨੂੰ ਤਾਲਾ ਲੱਗਣ ਦੀ ਨੌਬਤ ਆ ਗਈ ਸੀ। ਉਨ੍ਹਾਂ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਇਸ ਮਸਲੇ ਦਾ ਹੱਲ ਲਭਿਆ ਗਿਆ ਸੀ ਤੇ ਉਨ੍ਹਾਂ ਨੂੰ ਦੀਵਾਨ ਦਾ ਸਰਪ੍ਰਸਤ ਲਾਇਆ ਗਿਆ ਪਰ ਜਿਉਂ ਹੀ ਚਰਨਜੀਤ ਸਿੰਘ ਚੱਢਾ ਨੇ ਪ੍ਰਧਾਨਗੀ ਸੰਭਾਲੀ ਉਨ੍ਹਾਂ ਨੇ ਮੈਨੂੰ (ਮਨਜੀਤ ਸਿੰਘ ਕਲਕੱਤਾ), ਸ. ਅਣਖੀ ਤੇ ਹੋਰ ਜਾਗਰੂਕ ਮੈਂਬਰਾਨ ਨੂੰ ਦੀਵਾਨ ਤੋਂ ਬਾਹਰ ਦਾ ਰਾਹ ਵਿਖਾਇਆ ਤੇ ਆਪਣੇ ਚਹੇਤਿਆਂ ਦੀ ਫੌਜ ਭਰਤੀ ਕਰ ਲਈ ਹੈ। ਮੈਂਬਰਾਨ ਨੇ ਸੰਗਤ ਪਾਸ ਗੁਹਾਰ ਲਗਾਈ ਹੈ ਕਿ ਉਹ ਇਸ ਅਦਾਰੇ ਨੂੰ ਪਰਿਵਾਰਵਾਦ ਦੀ ਗੁਲਾਮੀ ਤੋਂ ਮੁਕਤ ਕਰਾਉਣ ਲਈ ਯਤਨਸ਼ੀਲ ਹੋਵੇ। ਚੀਫ ਖਾਲਸਾ ਦੀਵਾਨ ਦੇ ਮੀਡੀਆ ਵਿਭਾਗ ਨੇ ਚੱਢਾ ਦੇ ਹਵਾਲੇ ਨਾਲ ਅਣਖੀ ਨੂੰ ਦੀਵਾਨ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡਣ ਦਾ ਦੋਸ਼ੀ ਦੱਸਦਿਆਂ ਕਿਹਾ ਹੈ ਕਿ ਅਣਖੀ ਜਾਣ ਬੁਝ ਕੇ ਦੀਵਾਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ।

ਅਨੰਦ ਨੂੰ ਦੀਵਾਨ ਦਾ ਮੈਂਬਰ ਲਏ ਜਾਣ ਦਾ ਸਮਾਂ ਅਤੇ ਚੱਢਾ ਅਤੇ ਅਨੰਦ ਦੇ ਲੈਣ ਦੇਣ ਦਾ ਸਮਾਂ ਵੀ 2014 ਦਾ ਹੈ ਇਥੇ ਇਹ ਸਵਾਲ ਵੀ ਪੁੱਛਿਆ ਜਾ ਰਿਹਾ ਹੈ ਕਿ ਦੀਵਾਨ ਦੀ ਮੈਂਬਰੀ ਲੈਣ ਲਈ ਹੀ ਲੈਣ-ਦੇਣ ਹੋਇਆ ਸੀ? ਕੁਝ ਵੀ ਹੋਵੇ ਸਭ ਤੋਂ ਮਾੜੀ ਹਾਲਤ ਚਰਨਜੀਤ ਸਿੰਘ ਚੱਢਾ ਦੀ ਹੈ ਜੋ ਬਾਦਲਾਂ ਦੀ ਕਿਰਪਾ ਸਦਕਾ 13 ਸਾਲ ਤੋਂ ਪ੍ਰਧਾਨ ਚਲੇ ਆ ਰਹੇ ਹਨ ਤੇ ਹੁਣ ਦੀਵਾਨ ਦੇ ਮੈਂਬਰ ਉਨ੍ਹਾਂ ਦੇ ਖਿਲਾਫ ਬਗਾਵਤ ‘ਤੇ ਉਤਰ ਆਏ ਹਨ ਤੇ ਪ੍ਰਧਾਨਗੀ ਖੁਸਦੀ ਨਜ਼ਰ ਆ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version