ਸਿੱਖ ਖਬਰਾਂ

ਫਿਲਮ “ਕੌਮ ਦੇ ਹੀਰੇ” ਦੇ ਪਾਤਰਾਂ ਦੇ ਅਸਲ ਕਿਰਦਾਰ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ: ਜੱਥੇਦਾਰ ਅਕਾਲ ਤਖਤ ਸਾਹਿਬ

By ਸਿੱਖ ਸਿਆਸਤ ਬਿਊਰੋ

August 23, 2014

ਅੰਮਿ੍ਤਸਰ (22 ਅਗਸਤ 2014): ਫ਼ਿਲਮ “ਕੌਮ ਦੇ ਹੀਰੇ” ਦੇ ਰੁਪਾਂਤਰਣ ਪਾਤਰਾਂ ਦੇ ਅਸਲ ਕਿਰਦਾਰ ਸ: ਬੇਅੰਤ ਸਿੰਘ, ਸ: ਸਤਵੰਤ ਸਿੰਘ ਅਤੇ ਸ: ਕੇਹਰ ਸਿੰਘ ਸਿੱਖ ਕੌਮ ਦੇ ਸਿਰਮੌਰ ਸ਼ਹੀਦ ਹਨ ਅਤੇ ਸਮੁੱਚੀ ਕੌਮ ਨੂੰ ਉਨ੍ਹਾਂ ‘ਤੇ ਮਾਣ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਪੱਤਰਕਾਰਾਂ ਨਾਲ ਫਿਲਮ ਸਬੰਧੀ ਗੱਲ ਕਰਦਿਆਂ ਕੀਤਾ।

ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਨਾਲ ਸਬੰਧਿਤ ਕਹਾਣੀ ‘ਤੇ ਅਧਾਰਿਤ ਪੰਜਾਬੀ ਫ਼ਿਲਮ ‘ਕੌਮ ਦੇ ਹੀਰੇ’ ‘ਤੇ ਲਗਾਈ ਗਈ ਰੋਕ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਕਤ ਫ਼ਿਲਮ ਨੂੰ ਵੇਖਣ ਉਪਰੰਤ ਹੀ ਕੇਂਦਰ ਵੱਲੋਂ ਲਗਾਈ ਰੋਕ ‘ਤੇ ਕੋਈ ਟਿੱਪਣੀ ਕੀਤੀ ਜਾ ਸਕਦੀ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਫਿਲਮ 22 ਅਗਸਤ ਨੂਮ ਰਿਲੀਗ਼ ਹੋ ਰਹੀ ਸੀ ਪਰ ਭਾਰਤ ਦੇ ਗ੍ਰਹਿ ਮੰਤਰਾਲਾ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਕੇਂਦਰੀ ਫਿਲਮ ਬੋਰਡ ਵੱਲੋਂ 21 ਅਗਸਤ ਨੂੰ ਫਿਲਮ ‘ਤੇ ਪਾਬੰਦੀ ਲਾ ਦਿੱਤੀ ਸੀ।

ਇਸੇ ਦੌਰਾਨ ਭਾਰਤ ਸਰਕਾਰ ਵੱਲੋਂ ਫਿਲਮ ‘ਤੇ ਪਾਬੰਦੀ ਲਾਉਣ ਦੀ ਚਾਰ ਚੁਫੇਰਿਓੇ ਸਖਤ ਨਿਧਿਆ ਹੋ ਰਹੀ ਹੈ। ਸਿੱਖ ਜੱਥੇਬੰਦੀ ਦਲ ਖਾਲਸਾ ਨੇ ਫਿਲਮ “ਕੌਮ ਦੇ ਹੀਰੇ” ਨੂੰ ਸਿੱਖ ਕੌਮ ‘ਤੇ ਮੋਦੀ ਸਰਕਾਰ ਦਾ ਪਹਿਲਾ ਹਮਲਾ ਕਰਾਰ ਦਿੱਤਾ।

ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਦਲ ਖਾਲਸਾ ਆਗੂ ਕੰਵਰਪਾਲ ਸਿੰਘ ਬਿੱਟੂ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਯੂਨਾਈਟਿਡ ਸਿੱਖ ਮੂਵਮੈਂਟ ਆਗੂ ਮੋਹਕਮ ਸਿੰਘ ਨੇ ਫਿਲਮ ਤੋਂ ਪਾਬੰਧੀ ਹਟਾਉਣ ਦੀ ਮੰਗ ਕੀਤੀ ਹੈ।

ਇਸੇ ਦੌਰਾਨ ਫਿਲਮ ਦੇ ਨਿਰਮਾਤਾ ਨੇ ਕਿਹਾ ਕਿ ਫਿਲਮ “ਕੌਮ ਦੇ ਹੀਰੇ” ਤੇ ਪਾਬੰਦੀ ਰਾਜਸੀ ਹਿੱਤਾਂ ਤੋਂ ਪ੍ਰੇਰਿਤ ਹੈ।

ਵਰਨਣਯੋਗ ਹੈ ਕਿ ਪੰਜਾਬ ਬੀਜੇਪੀ, ਪੰਜਾਬ ਕਾਂਗਰਸ ਅਤੇ ਸ਼ਿਵ ਸੈਨਾ ਦੇ ਇੱਕ ਹਿੱਸੇ ਵੱਲੋਂ ਫਿਲਮ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਵਿਸਥਾਰ ਨਾਲ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓ: ਵੇਖੋ Characters depicted in “Kaum De Heere” are martyrs of the Sikh nation: Akal Takht Jathedar

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: