ਨਾਗਾ ਆਗੂ ਐਸ.ਐਸ. ਖਾਪਲਾਂਗ

ਆਮ ਖਬਰਾਂ

ਐਨ.ਐਸ.ਸੀ.ਐਨ. (ਖਾਪਲਾਂਗ) ਦੇ ਚੇਅਰਮੈਨ ਅਤੇ ਸੀਨੀਅਰ ਨਾਗਾ ਆਗੂ ਖਾਪਲਾਂਗ ਦੀ ਹੋਈ ਮੌਤ

By ਸਿੱਖ ਸਿਆਸਤ ਬਿਊਰੋ

June 11, 2017

ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਨੈਸ਼ਨਲਿਸਟ ਸੋਸ਼ਿਅਲਿਸਟ ਕੌਂਸਲ ਆਫ ਨਾਗਾਲਿਮ (NSCN) ਦੇ ਚੇਅਰਮੈਨ ਸ਼ਾਂਗਵਾਂਗ ਸ਼ਾਂਗਯੁੰਗ ਖਾਪਲਾਂਗ, ਜੋ ਕਿ ਭਾਰਤ ਨਾਲ ਸਮਝੌਤਾ ਨਾ ਕਰਨ ਲਈ ਜਾਣੇ ਜਾਂਦੀ ਸੀ, ਦੀ ਬਾਗ਼ੀਆਂ ਦੇ ਇਲਾਕੇ ਮਿਆਂਮਾਰ ਦੇ ਤੱਕਾ ਸਥਿਤ ਫੌਜੀ ਅੱਡੇ ‘ਚ ਇਕ ਹਸਪਤਾਲ ‘ਚ ਸ਼ੁੱਕਰਵਾਰ ਨੂੰ ਮੌਤ ਹੋ ਗਈ।

ਸਰਕਾਰੀ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਮੀਡੀਆ ਨੇ ਆਪਣੀਆਂ ਖ਼ਬਰਾਂ ‘ਚ ਕਿਹਾ ਬਿਮਾਰ ਆਗੂ ਦੀ ਮੌਤ ਸ਼ੂਗਰ ਨਾਲ ਸਬੰਧਤ ਗੁੰਝਲਦਾਰ ਬਿਮਾਰੀ ਨਾਲ ਹੋਈ ਹੈ। ਲੰਬੇ ਸਮੇਂ ਤੋਂ ਬਿਮਾਰ ਆਗੂ ਦੀ ਮੌਤ ਨਾਲ ਜਥੇਬੰਦੀ ਦੇ ਦੂਜੀ ਕਤਾਰ ਦੇ ਆਗੂਆਂ ਵਲੋਂ ਅਗਵਾਈ ਦਾ ਸੰਕਟ ਖੜ੍ਹਾ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਸਬੰਧਤ ਖ਼ਬਰ: ਮਣੀਪੁਰ: 70 ਲੜਾਕਿਆਂ ਨੇ ਚੌਂਕੀ ‘ਤੇ ਹਮਲਾ ਕਰਕੇ ਆਈ.ਆਰ.ਬੀ. ਤੋਂ ਹਥਿਆਰ ਖੋਹੇ …

ਇਥੋਂ ਤਕ ਕਿ ਥੁਂਗਲੇਂਗ ਮੁਈਵਾਹ ਦੀ ਅਗਵਾਈ ਵਾਲੀ ਐਨ.ਐਸ.ਸੀ.ਐਨ. ਨਵੀਂ ਦਿੱਲੀ ਨਾਲ ਗੱਲਬਾਤ ‘ਚ ਲੱਗੀ ਹੋਈ ਹੈ ਪਰ ਖਾਪਲਾਂਗ ਨੇ ਭਾਰਤੀ ਫੌਜ ਨਾਲ ਜੰਗ ਜਾਰੀ ਰੱਖੀ ਹੋਈ ਹੈ। ਇਸਤੋਂ ਪਹਿਲਾਂ ਇਸੇ ਹਫਤੇ ਲੱਪਾ ਦੇ ਨੇੜੇ ਤਿਜਿਤ ਇਲਾਕੇ, ਜੋ ਕਿ ਨਾਗਾਲੈਂਡ ਦੇ ਮੋਨ ਜ਼ਿਲ੍ਹੇ ‘ਚ ਸਥਿਤ ਹੈ, ‘ਚ ਭਾਰਤੀ ਫੌਜ ਅਤੇ ਐਨ.ਐਸ.ਸੀ.ਐਨ. (ਖਾਪਲਾਂਗ) ਦੇ ਬਾਗੀਆਂ ਵਿਚਾਲੇ ਹੋਈ ਝੜਪ ‘ਚ ਭਾਰਤੀ ਫੌਜ ਦਾ ਮੇਜਰ ਡੇਵਿਡ ਮਨਲਮ ਅਤੇ ਖਾਪਲਾਂਗ ਧੜੇ ਦੇ ਤਿੰਨ ਬਾਗ਼ੀ ਮਾਰੇ ਗਏ ਸੀ।

ਸਾਲ 2015 ‘ਚ ਐਨ.ਐਸ.ਸੀ.ਐਨ. (ਖਾਪਲਾਂਗ) ਵਲੋਂ ਮਣੀਪੁਰ ‘ਚ ਭਾਰਤੀ ਫੌਜ ‘ਤੇ ਘਾਤ ਲਾ ਕੇ ਕੀਤੇ ਹਮਲੇ ‘ਚ 20 ਭਾਰਤੀ ਫੌਜ ਮਾਰ ਦਿੱਤੇ ਸੀ। ਖਾਪਲਾਂਗ, ਜੋ ਕਿ ਹੇਮੀ ਨਾਗਾ ਜਾਤੀ ਨਾਲ ਸਬੰਧ ਰੱਖਦੇ ਸਨ, ਨੇ 1964 ‘ਚ ਨਾਗਾ ਡਿਫੈਂਸ ਫੋਰਸ ਬਣਾਈ ਸੀ। ਹੇਮੀ ਜਾਤੀ ਦੇ ਲੋਕ ਮੁੱਖ ਰੂਪ ‘ਚ ਮਿਆਂਮਾਰ ‘ਚ ਰਹਿੰਦੇ ਹਨ। ਨਾਗਾਲਿਮ ਦੇ ਸਮਰਥਕ ਮਿਆਂਚਾਰ ਅਤੇ ਭਾਰਤ ‘ਚੋਂ ਨਾਗਾ ਇਲਾਕੇ ਕੱਢ ਕੇ ਵੱਖਰਾ ਨਾਗਾ ਦੇਸ਼ ‘ਨਾਗਾਲਿਮ’ ਬਣਾਉਣਾ ਚਾਹੁੰਦੇ ਹਨ। ਨਵੰਬਰ 1975 ‘ਚ ਸ਼ਿਲਾਂਗ ਸਮਝੌਤੇ ਦੇ ਤਹਿਤ ਐਨ.ਐਨ.ਸੀ. ਨੇ ਭਾਰਤੀ ਸੰਵਿਧਾਨ ਦੀ ਸਰਬਉੱਚਤਾ ਸਵੀਕਾਰ ਕਰ ਲਈ ਸੀ।

2015 ‘ਚ 20 ਭਾਰਤੀ ਫੌਜੀਆਂ ਨੂੰ ਘਾਤ ਲਾ ਕੇ ਕਤਲ ਕਰਨ ਤੋਂ ਬਾਅਦ ਭਾਰਤੀ ਏਜੰਸੀ ਐਨ.ਆਈ.ਏ. ਨੇ ਖਾਪਲਾਂਗ ਧੜੇ ਦੇ ਫੌਜ ਮੁਖੀ ਨਿਕੀ ਸੁਮੀ ਦੇ ਸਿਰ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Chairman Of NSCN (K) & Senior Naga Militant Leader SS Khaplang Dead …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: