ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ

ਸਿੱਖ ਖਬਰਾਂ

ਸਿਰਸੇ ਵਾਲੇ ਅਸਾਧ ਦੀ ਫਿਲਮ ਤੇ ਸੈਂਸਰ ਬੋਰਡ ਪਬੰਦੀ ਲਗਾਵੇ -ਸਿੱਖ ਜਥੇਬੰਦੀਆਂ ਯੂ,ਕੇ

By ਸਿੱਖ ਸਿਆਸਤ ਬਿਊਰੋ

December 25, 2014

ਲੰਡਨ (24 ਦਸੰਬਰ, 2014): ਸਰਸੇ ਦੇ ਬਦਨਾਮ ਅਸਾਧ ਜੋ ਕਿ ਬਲਾਤਕਾਰ ,ਕਤਲ ਅਤੇ ਆਪਣੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਵਰਗੇ ਸੰਗੀਨ ਕੇਸਾਂ ਦਾ ਸਾਹਣਾ ਕਰ ਰਹੇ  ਗਰੁਮੀਤ ਰਾਮ ਰਹੀਮ ਵਲੋਂ ਬਣਾਈ ਗਈ ਫਿਲਮ “ ਰੱਬ ਦਾ ਦੂਤ” ( ਗੌਡ ਮੇਸੰਜਰ ) ਨੂੰ ਕੇਂਦਰੀ ਸੈਂਸਰ ਬੋਰਡ ਬੈਨ ਕਰੇ । ਇਸ ਫਿਲਮ ਵਿੱਚ ਅਖੌਤੀ ਸਾਧ ਦੀ ਸਿੱਖਾਂ ਸਮੇਤ ਦੂਜੇ ਧਰਮਾਂ ਪ੍ਰਤੀ ਪਹੁੰਚ ਠੀਕ ਨਹੀਂ ਹੈ ।

ਕਾਤਲ ਅਤੇ ਬਲਾਤਕਾਰੀ ਵਿਆਕਤੀ ਜ਼ੀਰੋ ਜਾਂ ਵਿਲਨ ਹੋ ਸਕਦਾ ਹੈ ਨਾ ਕਿ ਹੀਰੋ ਨਹੀਂ ਅਖਵਾ ਸਕਦਾ ਹੈ । ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਸਾਰੇ ਹੀ ਧਰਮਾਂ ਦੇ ਜ਼ਜ਼ਬਾਤਾਂ ਨੂੰ ਠੇਸ ਪੁੱਜ ਸਕਦੀ ਹੈ ।

ਅਖੰਡ ਕੀਰਤਨੀ ਜਥਾ ਯੂ,ਕੇ ਦੇ ਸਿਆਸੀ ਵਿੰਗ ਦੇ ਜਨਰਲ ਸਕੱਤਰ ਸ੍ਰ, ਜੋਗਾ ਸਿੰਘ , ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿੰਦਰ ਸਿੰਘ ਡੱਲੇਵਾਲ ਵਲੋਂ ਸੌਦਾ ਸਾਧ ਵਲੋਂ ਬਣਾਈ ਫਿਲਮ ਦਾ ਸਖਤ ਵਿਰੋਧ ਕੀਤਾ ਗਿਆ ਹੈ ।

ਅਗਰ ਪੰਜਾਬ ਸਰਕਾਰ ਸਾਡਾ ਹੱਕ ਫਿਲਮ ਤੇ ਪਬੰਦੀ ਲਗਾ ਸਕਦੀ ਹੈ ,ਸੈਂਸਰ ਬੋਰਡ ਵਲੋਂ ਸਿੱਖ ਨਸਲਕੁਸ਼ੀ ਨੂੰ ਬੇਪਰਦ ਕਰਦੀਆਂ ਫਿਲਮਾਂ ਤੇ ਬੈਨ ਲਗਾਇਆ ਜਾ ਸਕਦਾ ਹੈ ਤਾਂ ਇਸ ਸਿਰਸੇ ਵਾਲੇ ਅਸਾਧ ਦੀ ਇਹ ਫਿਲਮ ਪਾਸ ਕਿਵੇਂ ਕੀਤੀ ਜਾ ਰਹੀ ਹੈ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: