Site icon Sikh Siyasat News

ਰਾਹੁਲ ਗਾਂਧੀ ਨੇ ਕਿਹਾ; ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਉਮੀਦਵਾਰ

ਕੈਪਟਨ ਅਮਰਿੰਦਰ, ਰਾਹੁਲ ਗਾਂਧੀ (ਫਾਈਲ ਫੋਟੋ)

ਚੰਡੀਗੜ੍ਹ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਆਪਣੀ ਮਜੀਠਾ ਰੈਲੀ ਵਿਚ ਸਪੱਸ਼ਟ ਕੀਤਾ ਕਿ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕੈਪਟਨ ਅਮਰਿੰਦਰ ਸਿੰਘ ਹੀ ਪਾਰਟੀ ਵਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹਨ।

ਆਪਣੀ ਰੈਲੀ ‘ਚ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, “ਪੰਜਾਬ ‘ਚ ਹਰ ਕੰਮ ‘ਚ ਬਾਦਲਾਂ ਦਾ ਹਿੱਸਾ ਹੁੰਦਾ ਹੈ, ਪੰਜਾਬ ਦੇ ਲੋਕਾਂ ਨੂੰ ਬਾਦਲ ਟੈਕਸ (ਕਰ) ਦੇਣਾ ਪੈਂਦਾ ਹੈ।” ਉਹ ਬਾਦਲ ਦਾ ਗੜ੍ਹ ਮੰਨੇ ਜਾਂਦੇ ਹਲਕਿਆਂ ਦੇ ਦੌਰੇ ‘ਤੇ ਹਨ, ਜਿਨ੍ਹਾਂ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਲੰਬੀ ਅਤੇ ਸੁਖਬੀਰ ਬਾਦਲ ਦਾ ਹਲਕਾ ਜਲਾਲਾਬਾਦ ਵੀ ਸ਼ਾਮਲ ਹੈ।

ਕੈਪਟਨ ਅਮਰਿੰਦਰ ਸਿੰਘ ਹੀ ਕਾਂਗਰਸ ਵਲੋਂ ਮੁੱਖ ਮੰਤਰੀ ਦੇ ਉਮੀਦਵਾਰ

ਇਸਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਨੂੰ ਲੰਬੀ ਹਲਕੇ ‘ਚ ਵੰਗਾਰਿਆ ਸੀ। ਅਮਰਿੰਦਰ ਸਿੰਘ ਕਾਂਗਰਸ ਵਲੋਂ ਅਣਅਧਿਕਾਰਤ ਤੌਰ ‘ਤੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਹਨ। ਇਸਤੋਂ ਪਹਿਲਾਂ ਪਾਰਟੀ ‘ਚ ਨਵਜੋਤ ਸਿੱਧੂ ਦੀ ਪਾਰਟੀ ‘ਚ ਆਮਦ ਤੋਂ ਬਾਅਦ ਇਹ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਨਵਜੋਤ ਸਿੱਧੂ ਨੂੰ ਕਿਹੜਾ ਅਹੁਦਾ ਦਿੱਤਾ ਜਾਏਗਾ।

ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਾਡੀ ਪਾਰਟੀ ਪੰਜਾਬ ‘ਚ ਜਿੱਤਦੀ ਹੈ ਤਾਂ ਅਸੀਂ ਨਸ਼ਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਵਾਂਗੇ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Capt Amrinder Singh Will Be Chief Minister Candidate, Says Rahul Gandhi …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version