ਓਨਟੇਰਿਓ, ਕੈਨੇਡਾ: ਕੈਨੇਡਾ ਦੇ ਮੰਤਰੀ ਰਾਲੇਫ ਗੂਡੇਲ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੱਸਿਆ ਕਿ ਭਾਰਤੀ ਮੀਡੀਆ ਵਲੋਂ ਕੈਨੇਡਾ ਵਿਚ ਦਹਿਸ਼ਤਗਰਦੀ ਦੇ ਟ੍ਰੇਨਿੰਗ ਕੈਂਪਾਂ ਦੀ ਜੋ ਗੱਲ ਕਹੀ ਜਾ ਰਹੀ ਹੈ ਉਸਤੇ ਜੋ ਵੀ ਜ਼ਰੂਰੀ ਕਦਮ ਚੁਕੇ ਜਾਣੇ ਚਾਹੀਦੇ ਹੋਣੇਗੇ ਉਹ ਚੁੱਕੇ ਜਾਣਗੇ।
ਜ਼ਿਕਰਯੋਗ ਹੈ ਕਿ ਭਾਰਤੀ ਮੀਡੀਆ ਨੇ ਇਸ ਗੱਲ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕੀਤਾ ਕਿ ਕੈਨੇਡਾ ਵਿਚ ਬੈਠਾ ਸਿੱਖ “ਦਹਿਸ਼ਤਗਰਦੀ ਦੇ ਟ੍ਰੇਨਿੰਗ ਕੈਂਪ” ਚਲਾ ਰਿਹਾ ਹੈ ਤਾਂ ਜੋ ਭਾਰਤ ਅਤੇ ਪੰਜਾਬ ਵਿਚ ਹਮਲੇ ਕਰ ਸਕੇ। ਕੈਨੇਡਾ ਵਸਦੇ ਸਿੱਖਾਂ ਦਾ ਇਹ ਮੰਨਣਾ ਹੈ ਕਿ ਭਾਰਤੀ ਮੀਡੀਆ ਦੀਆਂ ਇਹਨਾਂ ਰਿਪੋਰਟਾਂ ਨੇ ਸਿੱਖ ਕੌਮ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸਦੀ ਸਖਤ ਨਿੰਦਾ ਹੋਣੀ ਚਾਹੀਦੀ ਹੈ।
ਹੋਰ ਪੜ੍ਹੋ: ਭਾਰਤੀ ਏਜੰਸੀਆਂ ਨੇ ਕੈਨੇਡਾ ਦੀ ਟਰੂਡੋ ਸਰਕਾਰ ਨੂੰ ਖ਼ਾਲਿਸਤਾਨੀਆਂ ਦੇ ਸਬੰਧ ਵਿਚ ਅਲਰਟ ਜਾਰੀ ਕੀਤਾ …
ਪੰਜਾਬ ਵਿੱਚ ਗ੍ਰਿਫਤਾਰੀਆਂ: ਕੈਨੇਡਾ, ਫੇਸਬੁੱਕ ਅਤੇ ਮੈਨੂੰ ਕਸੂਰਵਾਰ ਬਣਾ ਦਿੱਤਾ ਗਿਆ: ਗਜਿੰਦਰ ਸਿੰਘ