Site icon Sikh Siyasat News

ਪ੍ਰੋਫੈਸਰ ਭੁਲਰ ਨੂੰ ਫਾਂਸ਼ੀ ਤੋਂ ਬਚਾਉਣ ਲਈ ਸੈਕੜੇ ਕੈਨੇਡੀਅਨ ਸਿਖਾਂ ਵਲੋਂ ਰੈਲੀ

CanadianSikhs Rally To Save Prof Bhullar_01ਟੋਰੰਟੋ (10 ਜੂਨ 2011): ਭਾਰਤ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਬਚਾਉਣ ਲਈ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਦਿੱਤੇ ਗਏ ਸੱਦੇ ’ਤੇ ਪ੍ਰਵਾਸੀ ਭਾਰਤੀ ਦਿਵਸ ਕਨਵੈਨਸ਼ਨ ਦੌਰਾਨ ਪ੍ਰੋ. ਭੁਲਰ ਲਈ ਆਵਾਜ਼ ਬੁਲੰਦ ਕਰਨ ਵਾਸਤੇ ਸੈਂਕੜੇ ਕੈਨੇਡਾ ਵਾਸੀ ਡਾਊਨ ਟਾਊਨ ਟੋਰੰਟੋ ਵਿਚ ਇਕੱਠੇ ਹੋਏ ਜਿਨ੍ਹਾਂ ਵਿਚ ਸਿਖ, ਮੁਸਲਮਾਨ ਤੇ ਇਸਾਈ ਲੋਕ ਸ਼ਾਮਿਲ ਸਨ।

ਪ੍ਰਵਾਸੀ ਭਾਰਤੀ ਦਿਵਸ ਦੇ ਇਸ ਸਮਾਗਮ ਵਿਚ ਹੋਣ ਵਾਲੇ ਭਾਰਤੀ-ਕੈਨੇਡਾਈ ਵਪਾਰਕ ਆਗੂਆਂ ਦੀ ਕਾਨਫਰੰਸ ਦੌਰਾਨ ਓਰਸੀਜ਼ ਮਾਮਲਿਆਂ ਬਾਰੇ ਮੰਤਰੀ ਵਿਆਲਰ ਰਵੀ ਤੇ ਕਈ ਸੰਸਦ ਮੈਂਬਰ ਤੇ ਉੱਚ ਅਧਿਕਾਰੀਆਂ ਨੇ ਸ਼ਾਮਿਲ ਹੋਣਾ ਸੀ ਪਰ ਆਖਰੀ ਮਿਨਟ ਵਿਚ ਕੇਵਲ ਪ੍ਰਨੀਤ ਕੌਰ ਹੀ ਇਸ ਸਮਾਗਮ ਵਿਚ ਸ਼ਾਮਿਲ ਹੋਈ ਤੇ ਇਸ ਤਬਦੀਲੀ ਲਈ ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਦਫਤਰ ਵਲੋਂ ਕੋਈ ਕਾਰਨ ਨਹੀਂ ਦਸਿਆ ਗਿਆ। ਇਸ ਤੋਂ ਪਹਿਲਾਂ ਇਸ ਸਾਲ ਭਾਰਤ ਸਰਕਾਰ ਨੇ ਸਾਲ 2011 ਨੂੰ ਕੈਨੇਡਾ ਵਿਚ ਭਾਰਤੀ ਸਾਲ ਵਜੋਂ ਐਲਾਨਿਆ ਹੋਇਆ ਹੈ। ਇਸ ਕਨਵੈਨਸ਼ਨ ਉੱਤਰੀ ਅਮਰੀਕਾ ਵਿਚ ਭਾਰਤ ਦੀ ਸੱਭ ਤੋਂ ਵੱਡੀ ਮੀਟਿੰਗ ਮੰਨੀ ਜਾ ਰਹੀ ਸੀ।

ਪ੍ਰੋਫੈਸਰ ਭੁਲਰ ਦੇ ਕੇਸ ਨੇ ਭਾਰਤ ਵਿਚ ਸਿਖਾਂ ਦੀ ਦਸ਼ਾ ਵਲ ਕੌਮਾਂਤਰੀ ਧਿਆਨ ਖਿਚਿਆ ਹੈ। ਅੱਤਵਾਦ ਤੇ ਭੰਨਤੋੜ ਦੀਆਂ ਕਾਰਵਾਈਆਂ ਬਾਰੇ ਕਾਨੂੰਨ (ਟਾਡਾ) ਜਿਸ ਦੀ ਯੂ ਐਨ ਵਲੋਂ ਅਲੋਚਨਾ ਕੀਤੀ ਗਈ ਸੀ ਤੇ ਇਸ ਦੇ ਅਸਵਿਧਾਨਿਕ ਹੋਣ ਕਾਰਨ ਬਾਅਦ ਵਿਚ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ, ਤਹਿਤ ਦੋਸ਼ੀ ਠਹਿਰਾਏ ਗਏ ਭੁਲਰ ਦੀ ਸਜ਼ਾ ਮੁਆਫੀ ਲਈ ਕੈਨੇਡਾ ਦੇ ਸਿਖਾਂ ਨੇ ਰੈਲੀ ਕੀਤੀ ਤੇ ਮੰਗ ਕੀਤੀ ਕਿ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਤੇ ਵਪਾਰਤ ਭਾਈਚਾਰੇ ਦੇ ਮੈਂਬਰ ਉੱਥੇ ਮੌਜੂਦ ਭਾਰਤੀ ਵਫਦ ਨਾਲ ਪ੍ਰੋਫੈਸਰ ਭੁਲਰ ਦੇ ਮੁੱਦੇ ਨੂੰ ਉਠਾਉਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version