Site icon Sikh Siyasat News

ਬੂੜੈਲ ਜੇਲ ਫਰਾਰੀ ਕਾਂਡ: ਚੰਡੀਗੜ੍ਹ ਪ੍ਰਸ਼ਾਸ਼ਨ ਨੇ ਫੈਸਲੇ ਵਿਰੁੱਧ ਹਾਈਕੋਰਟ ਵਿੱਚ ਕੀਤੀ ਅਪੀਲ

ਚੰਡੀਗੜ੍ਹ (3 ਦਸੰਬਰ , 2015): ਬਹੁ-ਚਰਚਿਤ ਬੁੜੈਲ ਜੇਲ ਫਰਾਰੀ ਕਾਂਡ ਜਿਸ ਵਿੱਚ ਬੇਅੰਤ ਸਿੰਘ ਕਤਲ ਕਾਂਡ ‘ਚ ਨਾਮਜ਼ਦ ਬੱਬਰ ਖਾਲਸਾ ਦੇ ਚੋਟੀ ਦੇ ਖਾੜਕੂ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਊਰਾ ਚੰੜੀਗੜ੍ਹ ਦੀ ਬੂੜੈਲ ਜੇਲ ਵਿੱਚੋਂ 20 ਅਤੇ 21 ਜਨਵਰੀ, 2004 ਵਿਚਕਾਰਲੀ ਰਾਤ ਨੂੰ ਬੁੜੈਲ ਜੇਲ੍ਹ ਦੀ ਬੈਰਕ ਨੰ: 7 ‘ਚੋਂ 94 ਫੁੱਟ ਲੰਬੀ ਸੁਰੰਗ ਪੁੱਟ ਕੇ ਭੱਜ ਨਿਕਲੇ ਸਨ , ਦੇ ਮਾਮਲੇ ਵਿੱਚ ਪ੍ਰਸ਼ਾਸਨ ਨੇ ਹਾਈਕੋਰਟ ‘ਚ ਅਪੀਲ ਪਾਉਂਦਿਆਾ ਕਿਹਾ ਹੈ ਕਿ ਜ਼ਿਲ੍ਹਾ ਅਦਾਲਤ ਵੱਲੋਂ ਬਰੀ ਕੀਤੇ ਗਏ 14 ਮੁਲਜ਼ਮਾਂ ਨੂੰ ਸਜ਼ਾ ਸੁਣਾਈ ਜਾਵੇ ।

ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਪੁਲਿਸ ਹਿਰਾਸਤ ਵਿੱਚ ( ਫਾਈਲ ਫੋਟੋ)

ਪਟੀਸ਼ਨ ‘ਤੇ ਜਸਟਿਸ ਜਤਿੰਦਰ ਚੌਹਾਨ ਦੇ ਬੈਂਚ ਨੇ ਟਰਾਇਲ ਕੋਰਟ ਦਾ ਰਿਕਾਰਡ ਤਲਬ ਕਰ ਲਿਆ । ਮਾਮਲੇ ਦੀ ਸੁਣਵਾਈ 18 ਫਰਵਰੀ ਨੂੰ ਹੋਵੇਗੀ ।

ਪ੍ਰਸ਼ਾਸਨ ਮੁਤਾਬਕ ਸਬੂਤਾ ਦੀ ਘਾਟ ਤੇ ਟਰਾਇਲ ਦੀ ਠੰਢੀ ਕਾਰਵਾਈ ਕਾਰਨ ਹੀ 14 ਵਿਅਕਤੀਆਾ ਨੂੰ ਇਸ ਗੰਭੀਰ ਮਾਮਲੇ ‘ਚੋਂ ਬਰੀ ਕੀਤਾ ਸੀ । ਇਸ ਮਾਮਲੇ ‘ਚ ਚੰਡੀਗੜ੍ਹ ਦੇ ਸੀਜੇਐਮ ਅਨਭੁਵ ਸ਼ਰਮਾ ਦੀ ਅਦਾਲਤ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੈਂਬਰ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੂੰ ਦੋਸ਼ੀ ਮੰਨਦਿਆਾ ਉਨ੍ਹਾਂ ਨੂੰ ਸਜ਼ਾ ਸੁਣਾਈ ਸੀ। ਸੀਜੇਐਮ ਅਦਾਲਤ ਨੇ ਬਾਕੀ 14 ਵਿਅਕਤੀਆਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ ।

ਇਸ ਮਾਮਲੇ ‘ਚ ਪੁਲਿਸ ਨੇ 21 ਵਿਅਕਤੀਆਾ ਖਿ਼ਲਾਫ਼ ਦੋਸ਼ ਪੱਤਰ ਦਾਖਲ ਕੀਤੇ ਸਨ । ਇਨ੍ਹਾਂ ‘ਚ ਜੇਲ੍ਹ ਤੇ ਤਤਕਲੀਨ ਸੁਪਰਡੈਂਟ ਡੀ.ਐਸ ਰਾਣਾ, ਡਿਪਟੀ ਜੇਲ੍ਹ ਸੁਪਰਡੈਂਟ ਦਲਬੀਰ ਸਿੰਘ ਸੰਧੂ, ਸਹਾਇਕ ਜੇਲ੍ਹ ਸੁਪਰਡੈਂਟ ਵੀ.ਐਮ ਗਿੱਲ ਅਤੇ ਪੀ.ਐਸ ਰਾਣਾ, ਵਾਰਡਨ ਇੰਦਰ ਸਿੰਘ, ਹਵਲਦਾਰ ਨਿਸ਼ਾਨ ਸਿੰਘ ਸਮੇਤ ਨਰਾਇਣ ਸਿੰਘ, ਨੰਦ ਸਿੰਘ, ਸ਼ੇਰ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਸੁਬੇਗ ਸਿੰਘ, ਗੁਰਨਾਮ ਸਿੰਘ ਅਤੇ ਐਸ.ਪੀ ਸਿੰਘ ਨੁੰ ਬਰੀ ਕੀਤਾ ਸੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version