ਕੌਮਾਂਤਰੀ ਖਬਰਾਂ

ਲੰਦਨ: ਸੰਸਦ ਦੇ ਬਾਹਰ ਹਮਲਾ; ਸੀਵੀਅਰ (ਅਤਿ ਗੰਭੀਰ ਐਮਰਜੈਂਸੀ) ਦਾ ਐਲਾਨ

By ਸਿੱਖ ਸਿਆਸਤ ਬਿਊਰੋ

March 23, 2017

ਲੰਡਨ: ਲੰਦਨ ‘ਚ ਸੰਸਦ ਦੇ ਕੋਲ ਬੁੱਧਵਾਰ ਨੂੰ ਹੋਏ ਹਮਲੇ ‘ਚ ਇਕ ਹਮਲਾਵਰ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਈ ਹਨ।

22 ਮਾਰਚ ਬੁੱਧਵਾਰ ਨੂੰ ਲੰਦਨ ‘ਚ ਦੁਪਹਿਰ 2 ਵੱਜ ਕੇ 40 ਮਿੰਟ ‘ਤੇ (ਪੰਜਾਬ ਦੇ ਸਮੇਂ ਮੁਤਾਬਕ ਰਾਤ 8 ਵੱਜ ਕੇ 10 ਮਿੰਟ) ਇਕ ਹਮਲਾਵਰ ਨੇ ਸੰਸਦ ਦੇ ਕੋਲ ਟੇਮਸ ਨਦੀ ‘ਤੇ ਬਣੇ ਪੁਲ ਵੈਸਟਮਿਨਿਸਟਰ ਬ੍ਰਿਜ ‘ਤੇ ਕਾਰ ਨਾਲ ਕਈ ਲੋਕਾਂ ਨੂੰ ਦਰੜ ਦਿੱਤਾ। ਇਸ ਵਿਚ ਘੱਟ ਤੋਂ ਘੱਟ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸਤੋਂ ਬਾਅਦ ਇਹ ਕਾਰ ਸੰਸਦ ਦੇ ਬਾਰ ਦੀ ਰੇਲਿੰਗ ਨਾਲ ਟਕਰਾਅ ਗਈ।

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੇਰਿਸਾ ਮੇਅ ਨੇ ਕਿਹਾ ਕਿ ਸਿਰਫ ਇਕ ਹਮਲਾਵਰ ਸੀ। ਉਸਦੀ ਪਛਾਣ ਹਾਲੇ ਜਾਹਰ ਨਹੀਂ ਕੀਤੀ ਗਈ।

ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾਵਰ ਦੇ ਬਾਰੇ ‘ਚ ਜਾਣਦੀ ਹੈ, ਅਤੇ ਉਹ ਉਸਦੇ ਸਹਿਯੋਗੀਆਂ ਦੇ ਬਾਰੇ ‘ਚ ਪਤਾ ਲਾਉਣ ਲੱਗੀ ਹੋਈ ਹੈ।

ਮੀਡੀਆ ਰਿਪੋਰਟ ਮੁਤਾਬਕ ਪੁਲਿਸ ਨੇ ਇਹ ਵੀ ਕਿਹਾ ਕਿ ਸੰਸਦ ਦੇ ਬਾਹਰ ਹੋਏ ਹਮਲੇ ਦਾ ਸਬੰਧ ਇਸਲਾਮੀ ਇੰਤਹਾਪਸੰਦੀ ਨਾਲ ਹੋ ਸਕਦਾ ਹੈ।

ਹਮਲਾਵਰ ਚਾਕੂ ਹੱਥ ‘ਚ ਲੈ ਕੇ ਕਾਰ ਤੋਂ ਬਾਹਰ ਨਿਕਲਿਆ ਅਤੇ ਸੰਸਦ ਵੱਲ ਜਾਣ ਦੀ ਕੋਸ਼ਿਸ਼ ਕਰਨ ਲੱਗਿਆ। ਰਾਹ ‘ਚ ਮਿਲੇ ਇਕ ਪੁਲਿਸ ਵਾਲੇ ਨੂੰ ਉਸਨੇ ਚਾਕੂ ਮਾਰ ਦਿੱਤਾ, ਜਿਸ ਨਾਲ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ। ਉਸ ਪੁਲਿਸ ਵਾਲੇ ਕੋਲ ਕੋਈ ਹਥਿਆਰ ਨਹੀਂ ਸੀ।

ਇਸਤੋਂ ਬਾਅਦ ਦੂਜੇ ਹਥਿਆਰਬੰਦ ਪੁਲਿਸ ਵਾਲੇ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ। ਹਾਲੇ ਤਕ ਸਿਰਫ ਮਾਰੇ ਗਏ ਪੁਲਿਸ ਵਾਲੇ ਦਾ ਨਾਂ ਹੀ ਜਾਹਰ ਕੀਤਾ ਗਿਆ ਹੈ। 48 ਸਾਲਾ ਪੁਲਿਸ ਕਾਂਸਟੇਬਲ ਕੀਥ ਪਾਮਰ 15 ਸਾਲਾਂ ਤੋਂ ਪੁਲਿਸ ਦੀ ਨੌਕਰੀ ਕਰ ਰਿਹਾ ਸੀ।

ਜ਼ਖਮੀਆਂ ‘ਚ 3 ਹੋਰ ਪੁਲਿਸ ਵਾਲੇ ਸ਼ਾਮਲ ਹਨ ਜੋ ਕਿਸੇ ਪ੍ਰੋਗਰਾਮ ‘ਚ ਹਿੱਸਾ ਲੈ ਕੇ ਵਾਪਸ ਆ ਰਹੇ ਸੀ। ਅਤੇ ਵੈਸਟਮਿਨਿਸਟਰ ਬ੍ਰਿਜ ‘ਤੇ ਤੁਰੇ ਜਾ ਰਹੇ ਸਨ। ਇਨ੍ਹਾਂ ਵਿਚੋਂ ਦੋ ਹੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਵੈਸਟਮਿਨਿਸਟਰ ਬ੍ਰਿਜ ‘ਤੇ ਜ਼ਖਮੀ ਹੋਏ ਲੋਕਾਂ ‘ਚ ਦੱਖਣੀ ਕੋਰੀਆ ਦੇ ਪੰਜ ਸੈਲਾਨੀ, ਰੋਮਾਨੀਆ ਦੇ ਦੋ ਨਾਗਰਿਕ ਸ਼ਾਮਲ ਹਨ। ਲੰਕਾਸ਼ਾਇਰ ਦੀ ਇਕ ਯੂਨੀਵਰਸਿਟੀ ਦੇ 4 ਵਿਦਿਆਰਥੀ ਵੀ ਜ਼ਖਮੀ ਹੋਏ ਹਨ। ਫਰਾਂਸ ਦੇ 3 ਬੱਚੇ ਵੀ ਸ਼ਾਮਲ ਹਨ, ਜੋ ਇਕ ਸਕੂਲ ਟ੍ਰਿਪ ‘ਤੇ ਲੰਦਨ ਆਏ ਹੋਏ ਸਨ।

ਮੀਡੀਆ ਮੁਤਾਬਕ ਇਕ ਔਰਤ ਨੂੰ ਟੇਮਸ ਨਦੀ ਤੋਂ ਬਚਾਇਆ ਗਿਆ, ਉਹ ਗੰਭੀਰ ਰੂਪ ‘ਚ ਜ਼ਖਮੀ ਸੀ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਪੁਲ ਤੋਂ ਨਦੀ ‘ਚ ਕਿਵੇਂ ਡਿਗੀ। ਇਕ ਫੋਟੋਗ੍ਰਾਫਰ ਨੇ ਦੱਸਿਆ ਕਿ ਉਸਨੇ ਕਿਸੇ ਨੂੰ ਪੁਲ ਤੋਂ ਥੱਲ੍ਹੇ ਡਿਗਦੇ ਦੋਖਿਆ।

ਹਮਲੇ ਵੇਲੇ ਸੰਸਦ ਦੀ ਕਾਰਵਾਈ ਚੱਲ ਰਹੀ ਸੀ, ਜਿਸਨੂੰ ਕੀ ਰੱਦ ਕਰ ਦਿੱਤਾ ਗਿਆ। ਸਿਆਸਦਾਨਾਂ, ਪੱਤਰਕਾਰਾਂ ਨੂੰ ਪੰਜ ਘੰਟਿਆਂ ਤਕ ਸੰਸਦ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ। ਸੰਸਦ ਨੇੜੇ ਵੈਸਟਮਿਨਿਸਟਰ ਏਬੇ ਚਰਚ ਤੋਂ ਸੈਂਕੜੇ ਲੋਕਾਂ ਨੂੰ ਸੁਰੱਖਿਅਤ ਦੂਰੀ ‘ਤੇ ਲਿਜਾਇਆ ਗਿਆ।

ਵੀਰਵਾਰ ਨੂੰ ਸੰਸਦ ਦੇ ਦੋਨਾਂ ਸਦਨਾਂ ਦੀ ਬੈਠਕ ਰੋਜ਼ ਵਾਂਗ ਹੀ ਸ਼ੁਰੂ ਹੋਏਗੀ। ਲੰਦਨ ਦੇ ਮੇਅਰ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ‘ਚ ਲੰਦਨ ਦੀਆਂ ਸੜਕਾਂ ‘ਤੇ ਹਥਿਆਰਬੰਦ ਅਤੇ ਬਿਨਾਂ ਹਥਿਆਰਾਂ ਵਾਲੇ ਪੁਲਿਸ ਵਾਲਿਆਂ ਦੀ ਗਸ਼ਤ ਵਧਾ ਦਿੱਤੀ ਜਾਏਗੀ।

ਬਰਤਾਨੀਆ ‘ਚ ਖਤਰੇ ਨੂੰ ਦੇਖਦੇ ਹੋਏ ਸੀਵੀਅਰ (ਅਤਿ ਗੰਭੀਰ) ਐਲਾਨ ਦਿੱਤਾ ਗਿਆ ਹੈ।ਇਸਦਾ ਮਤਲਬ ਹੈ ਕਿ ਉਥੇ ਹਮਲੇ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: British Parliament in Lockdown After Attack: Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: