Site icon Sikh Siyasat News

ਅਜ਼ਾਇਬ ਘਰ ਦੀ ਨਿਗਰਾਨ ਕੇਰੇਨ ਐਮਾ ਵਾਈਟ ਮਹਾਰਾਜਾ ਦਲੀਪ ਅਤੇ ਸਿੱਖ ਰਾਜ ਬਾਰੇ ਜਾਣਕਾਰੀ ਇਕੱਠੀ ਕਰੇਗੀ

ਲੰਡਨ-ਬਰਮਿੰਘਮ (20 ਫਰਵਰੀ, 2015): ਸਿੱਖਾਂ ਦੇ ਅੰਤਮ ਬਾਦਸ਼ਾਹ ਅਤੇ ਸ਼ੇਰ-ਏ-ਪੰਜਾਬ ਮਹਾਰਾਜ ਦਲੀਪ ਸਿੰਘ ਅਤੇ ਰਾਣੀ ਜਿੰਦ ਕੌਰ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਣ ਬਾਰੇ ਬਰਤਾਨੀਆਂ ਦੇ ਅਜ਼ਾਇਬ ਘਰ ਵਿੱਚ ਕੰਮ ਕਰਨ ਵਾਲੀ ਬੀਬੀ ਕੇਰੇਨ ਐਮਾ ਵਾਈਟ ਮਹਾਰਾਜਾ ਦਲੀਪ ਅਤੇ ਸਿੱਖ ਰਾਜ ਬਾਰੇ ਜਾਣਕਾਰੀ ਇਕੱਠੀ ਕਰੇਗੀ।

ਮਹਾਰਾਜਾ ਦਲੀਪ ਸਿੰਘ

ਬਰਤਾਨੀਆ ਦੇ ਥੈਟਫੋਰਡ ਦੇ ਅਜਾਇਬ ਘਰ ਵਿਚ 2006 ਤੋਂ ਕੰਮ ਕਰਨ ਵਾਲੀ ਕੇਰੇਨ ਐਮਾ ਵਾਈਟ ਬਿ੍ਟਿਸ਼ ਕੌਾਸਲ ਦੇ ਸਹਿਯੋਗ ਨਾਲ ਪੰਜਾਬ ਦਾ ਦੌਰਾ ਕਰਕੇ ਸਿੱਖ ਰਾਜ ਸਬੰਧੀ ਜਾਣਕਾਰੀ ਇਕੱਤਰ ਕਰੇਗੀ |

43 ਸਾਲਾ ਕੇਰੇਨ ਨੂੰ ਇਸ ਕਾਰਜ ਲਈ 2 ਹਜ਼ਾਰ ਪੌਾਡ ਮਾਇਕ ਸਹਾਇਤਾ ਵੀ ਦਿੱਤੀ ਹੈ | ਥੈਟਫੋਰਡ ਸ਼ਹਿਰ ਵਿਚ ਜਿੱਥੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਦਾ ਕਾਫੀ ਹਿੱਸਾ ਬੀਤਿਆ, ਉੱਥੇ ਹੀ ਉਨ੍ਹਾਂ ਨਾਲ ਸੰਬੰਧਿਤ ਬਹੁਤ ਸਾਰੀਆਂ ਵਸਤੂਆਂ ਸਾਂਭੀਆਂ ਪਈਆਂ ਹਨ |

9 ਸਾਲਾਂ ਦੇ ਕੰਮਕਾਰ ਮੌਕੇ ਕੇਰੇਨ ਐਮਾ ਵਾਈਟ ਦਾ ਮਹਾਰਾਜਾ ਦਲੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਯਾਦਗਾਰੀ ਦਸਤਾਵੇਜ਼ਾਂ ਅਤੇ ਵਸਤੂਆਂ ਨਾਲ ਕਾਫੀ ਵਾਹ ਪਿਆ ਹੋਣ ਕਰਕੇ ਉਸ ਅੰਦਰ ਸਿੱਖਾਂ ਦੇ ਆਖ਼ਰੀ ਬਾਦਸ਼ਾਹ ਬਾਰੇ ਹੋਰ ਜਾਣਕਾਰੀ ਇਕੱਤਰ ਕਰਨ ਦਾ ਮਨ ਬਣਿਆ |

ਐਮਾ ਵਾਈਟ ਇਸ ਦੌਰੇ ਮੌਕੇ ਅੰਮਿ੍ਤਸਰ, ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕਈ ਹਿੱਸਿਆਂ ਦਾ ਦੌਰਾ ਕਰੇਗੀ | ਐਮਾ ਵਾਈਟ ਦੇ ਇਸ ਦੌਰੇ ਨੂੰ ਸਟੱਡੀ ਟਿ੍ਪ ਦਾ ਨਾਂਅ ਦਿੱਤਾ ਗਿਆ ਹੈ |

ਜ਼ਿਕਰਯੋਗ ਹੈ ਕਿ ਪੁਰਾਤਨ ਅਜਾਇਬ ਘਰ ਦਾ ਮਹਾਰਾਜਾ ਦਲੀਪ ਸਿੰਘ ਤੇ ਉਨ੍ਹਾਂ ਦੇ ਬੇਟੇ ਪਿ੍ੰਸ ਫਰੈਡਰਿਕ ਦਲੀਪ ਸਿੰਘ ਨਾਲ ਗੂੜਾ ਸਬੰਧ ਹੈ | ਦਸੰਬਰ 2015 ਵਿਚ ਇਹ ਮਿਊਜ਼ੀਅਮ ਆਪਣਾ 90ਵਾਂ ਜਨਮ ਦਿਨ ਮਨਾ ਰਿਹਾ ਹੈ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version